ਨਈਂ ਦੁਨੀਆ, ਜੇਐੱਨਐੱਨ : ਕਿਸਾਨਾਂ ਲਈ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਦੇ 20 ਮਹੀਨੇ ਪੂਰੇ ਹੋ ਚੁੱਕੇ ਹਨ। ਇਸ ਦੌਰਾਨ ਛੋਟੀ-ਛੋਟੀ ਗਲਤੀ ਕਿਸਾਨਾਂ ਨੂੰ ਭਾਰੀ ਪੈ ਰਹੀ ਹੈ ਤੇ ਉਨ੍ਹਾਂ ਨੂੰ ਇਸ ਕਿਸ਼ਤ ਦਾ ਪੈਸਾ ਨਹੀਂ ਮਿਲ ਸਕਿਆ। ਹੁਣ ਤਕ 46 ਲੱਖ ਤੋਂ ਜ਼ਿਆਦਾ ਕਿਸਾਨ ਇਨ੍ਹਾਂ ਗਲਤੀਆਂ ਦੀ ਵਜ੍ਹਾ ਕਾਰਨ ਇਸ ਦੇ ਪੈਸਿਆਂ ਤੋਂ ਵਾਂਝੇ ਹਨ। ਕੇਂਦਰੀ ਕ੍ਰਿਸ਼ੀ ਮੰਤਰਾਲੇ ਮੁਤਾਬਕ ਕਿਸਾਨਾਂ ਨੂੰ ਨਾਂ, ਬੈਂਕ ਅਕਾਊਂਟ ਨੰਬਰ, ਆਧਾਰ ਕਾਰਡ ਸੀਡਿੰਗ ਨਹੀਂ ਹੋਣੇ ਤੇ ਦਸਤਾਵੇਜ਼ਾਂ ਦਾ ਮਿਲਾਨ ਨਾਂ ਹੋ ਸਕਣ 'ਤੇ ਇਸ ਲਾਭ ਤੋਂ ਵਾਂਝੇ ਹੋਣਾ ਪਿਆ ਹੈ। ਹੁਣ ਤਕ ਕੁੱਲ 4613797 ਕਿਸਾਨਾਂ ਨੂੰ ਨਾਂ, ਬੈਂਕ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਦੀ ਗੜਬੜੀ ਦੀ ਵਜ੍ਹਾ ਕਾਰਨ ਇਹ ਸਹੂਲਤ ਦਾ ਲਾਭ ਨਹੀਂ ਮਿਲ ਸਕਿਆ। ਅਜਿਹੇ ਕਿਸਾਨਾਂ 'ਚ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਸਭ ਤੋਂ ਅੱਗੇ ਹਨ। ਇਸ ਸਕੀਮ 'ਚ ਸਰਕਾਰ ਦੁਆਰਾ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ 2000-2000 ਰੁਪਏ ਦੀ ਤਿੰਨ ਕਿਸ਼ਤਾਂ ਜਮ੍ਹਾ ਹੁੰਦੀ ਹੈ। ਇਸ ਅਧਿਕਾਰੀ ਮੁਤਾਬਕ ਇਸ ਸਕੀਮ 'ਚ ਪੈਮੇਂਟ ਦਾ ਸਿਸਟਮ ਪੂਰੀ ਤਰ੍ਹਾਂ ਆਟੋਮੈਟਿਕ ਹੈ ਇਸ ਲਈ ਉਹ ਮਾਮੂਲੀ ਗਲਤੀ 'ਤੇ ਵੀ ਅਪਲਾਈ ਨੂੰ ਰਿਜੈਕਟ ਕਰ ਦਿੰਦਾ ਹੈ। ਹੁਣ ਤਕ ਛੇਵੀ ਕਿਸ਼ਤ ਦੇ 2000 ਰੁਪਏ ਭੇਜੇ ਜਾ ਰਹੇ ਹਨ। ਇਸ ਸਕੀਮ ਦੇ ਚਾਲੂ ਹੋਣ ਤੋਂ ਬਾਅਦ ਫੰਡ ਟਰਾਂਸਫਰ ਆਰਡਰ ਜਾਰੀ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਗਲਤੀਆਂ ਦਾ ਖਾਮੀਆਜਾ 46 ਲੱਖ ਤੋਂ ਜ਼ਿਆਦਾ ਕਿਸਾਨਾਂ ਨੂੰ ਭੁਗਤਾਨ ਪਿਆ ਹੈ। ਪਹਿਲੀ ਕਿਸ਼ਤ ਦੌਰਾਨ ਸਭ ਤੋਂ ਜ਼ਿਆਦਾ 1368509 ਕਿਸਾਨਾਂ ਦਾ ਭੁਗਤਾਨ ਲਟਕਿਆ। ਦੂਜੀ ਵਾਰ 'ਚ 1140085 ਕਿਸਾਨ ਤੇ ਤੀਜੀ ਵਾਰ 'ਚ 853721 ਕਿਸਾਨ ਪੈਸਿਆਂ ਤੋਂ ਵਾਂਝੇ ਰਹੇ ਹਨ। ਇਸ ਕੇਂਦਰ ਸਰਕਾਰ ਦੀ ਸਕੀਮ 'ਚ ਕਿਸਾਨਾਂ ਨੂੰ ਪੈਸਾ ਉਦੋਂ ਮਿਲਦਾ ਹੈ ਜਦੋਂ ਸੂਬਾ ਸਰਕਾਰ ਕਿਸਾਨਾਂ ਦੇ ਡਾਟਾ ਨੂੰ ਵੈਰੀਫਾਈ ਕਰ ਕੇਂਦਰ ਕੋਲ ਭੇਜਦੀ ਹੈ। ਕਿਸਾਨਾਂ ਨੇ ਅਪਲਾਈ 'ਚ ਜੋ ਬੈਂਕ ਨੰਬਰ ਲਿਖਿਆ ਉਹ ਮੌਜੂਦਾ ਹੀ ਨਹੀਂ ਸੀ। ਕਈ ਕਿਸਾਨਾਂ ਨੇ ਬੈਂਕ ਜਨਤਕ ਵਿੱਤ ਪ੍ਰਬੰਧਨ ਪ੍ਰਣਾਲੀ 'ਚ ਰਜਿਸਟਰਡ ਨਹੀਂ ਸੀ। ਇਸ ਤੋਂ ਇਲਾਵਾ ਕਈ ਕੇਸਾਂ 'ਚ ਨੈਸ਼ਨਲ ਪੈਮੇਂਟ ਕਾਪੋਰੇਸ਼ਨ ਆਫ ਇੰਡੀਆ 'ਚ ਆਧਾਰ ਕਾਰਡ ਸੀਡਿੰਗ ਨਹੀਂ ਹੋਈ ਸੀ।

ਇਸ ਤਰ੍ਹਾਂ ਕਰੋ ਗਲਤੀ ਠੀਕ

PM Kisan Scheme ਦੀ ਆਫੀਸ਼ੀਅਲ ਵੈੱਬਸਾਈਟ 'ਤੇ ਜਾਓ। ਇਸ ਦੇ Farmers Corner 'ਚ ਜਾ ਕੇ Edit Aadhaar Card ਡਿਟੇਲਜ਼ ਬਦਲਾਅ 'ਤੇ ਕਲਿੱਕ ਕਰੋ।

ਤੁਹਾਨੂੰ ਇੱਥੇ ਆਪਣਾ ਕਾਰਡ ਨੰਬਰ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਕੈਪਚਾ ਕੋਰਡ ਪਾ ਕੇ Submit ਕਰੋ।

ਜੇਕਰ ਤੁਸੀਂ ਸਿਰਫ਼ ਤੁਹਾਡਾ ਨਾਂ ਗਲਤ ਹੈ ਭਾਵ ਅਪਲਾਈ ਤੇ ਆਧਾਰ ਕਾਰਡ 'ਚ ਨਾਂ ਵੱਖ-ਵੱਖ ਹੈ ਤਾਂ ਤੁਸੀਂ ਉਸ ਨੂੰ ਆਨਲਾਈਨ ਠੀਕ ਕਰ ਸਕਦੇ ਹੋ। ਹੋਰ ਕਿਸੇ ਗਲਤੀ ਲਈ ਆਪਣੇ ਬੈਂਕ ਤੇ ਕ੍ਰਿਸ਼ੀ ਵਿਭਾਗ ਪ੍ਰੋਗਰਾਮ 'ਚ ਸੰਪਰਕ ਕਰਨਾ ਹੋਵੇਗਾ।

Posted By: Ravneet Kaur