ਜੇਐੱਨਐੱਨ, ਨਵੀਂ ਦਿੱਲੀ : PM Kisan Samman Nidhi Yojana : ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ ਦੀ ਉਡੀਕ ਖਤਮ ਹੋ ਗਈ ਹੈ। ਕੇਂਦਰ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੀ ਯਾਦ 'ਚ ਅੱਜ ਸ਼ਿਮਲਾ ਦੇ ਰਿਜ ਮੈਦਾਨ 'ਚ ਕਰਵਾਏ ਗਏ ਗਰੀਬ ਕਲਿਆਣ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਪੀਐੱਮ ਮੋਦੀ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਸਾਨ ਸਨਮਾਨ ਨਿਧੀ ਦੀ 2000 ਰੁਪਏ ਦੀ 11ਵੀਂ ਕਿਸ਼ਤ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ 21,000 ਕਰੋੜ ਰੁਪਏ ਟਰਾਂਸਫਰ ਕੀਤੇ ਜਿਸ ਦਾ 10 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਕਾਬਿਲੈਗ਼ੌਰ ਹੈ ਕਿ ਇਸ ਯੋਜਨਾ ਤਹਿਤ ਸਾਰੇ ਭੂਮੀਧਾਰੀ ਕਿਸਾਨਾਂ ਨੂੰ ਹਰ ਚਾਰ ਮਹੀਨੇ 'ਚ ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ 'ਚ ਛੇ ਹਜ਼ਾਰ ਪ੍ਰਤੀ ਸਾਲ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ। ਯੋਜਨਾ ਤਹਿਤ ਪਹਿਲੀ ਕਿਸ਼ਤ ਦੀ ਮਿਆਦ 1 ਦਸੰਬਰ ਤੋਂ 31 ਮਾਰਚ ਤਕ, ਦੂਸਰੀ ਕਿਸ਼ਤ ਦੀ ਮਿਆਦ 1 ਅਪ੍ਰੈਲ ਤੋਂ 31 ਜੁਲਾਈ ਤਕ ਅਤੇ ਤੀਜੀ ਕਿਸ਼ਤ ਦੀ ਮਿਆਦ 1 ਅਗਸਤ ਤੋਂ 30 ਨਵੰਬਰ ਤਕ ਹੈ।

ਲਾਭਪਾਤਰੀਆਂ ਲਈ ਜ਼ਰੂਰੀ ਗੱਲਾਂ

1. ਇਸ ਤੋਂ ਪਹਿਲਾਂ ਕਿ ਸਰਕਾਰ ਪੈਸਾ ਟਰਾਂਸਫਰ ਕਰੇ। ਸਾਰੇ ਲਾਭਪਾਤਰੀਆਂ ਨੂੰ ਆਪਣਾ ਈਕੇਵਾਈਸੀ ਪੂਰਾ ਕਰਨਾ ਪਵੇਗਾ। ਈਕੇਵਾਈਸੀ ਪੂਰਾ ਕਰਨ ਦੀ ਆਖਰੀ ਤਰੀਕ 31 ਮਈ ਹੈ।

2. ਦੱਸ ਦੇਈਏ ਕਿ ਸਾਰੇ ਕਿਸਾਨਾਂ ਲਈ ਈਕੇਵਾਈਸੀ ਲਾਜ਼ਮੀ ਹੈ, ਤਾਂ ਜੋ ਯੋਜਨਾ ਤਹਿਤ ਧੋਖਾਧੜੀ ਤੇ ਘੁਟਾਲਿਆਂ ਦੀ ਗਿਣਤੀ ਨੂੰ ਰੋਕਿਆ ਜਾ ਸਕੇ।

3. ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਈਕੇਵਾਈਸੀ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਸੀਐੱਸਸੀ ਕੇਂਦਰ 'ਤੇ ਜਾ ਕੇ ਵੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।

ਲਾਭਪਾਤਰੀ ਸਟੇਟਸ ਦੀ ਜਾਂਚ ਕਿਵੇਂ ਕਰਨ

1. ਆਪਣੀ ਬਿਨੈ ਦਾ ਸਟੇਟਸ ਦੇਖਣ ਲਈ ਪੀਐੱਮ ਕਿਸਾਨ ਵੈੱਬਸਾਈਟ 'ਤੇ ਜਾਣ।

2. ਹੁਣ ਹੋਮਪੇਜ 'ਤੇ ਫਾਰਮਰਜ਼ ਕਾਰਨਰ 'ਤੇ ਕਲਿੱਕ ਕਰੋ।

3. ਇਸ ਤੋਂ ਬਾਅਦ ਲਾਭਪਾਤਰੀ ਸਟੇਟਸ ਆਪਸ਼ਨ 'ਤੇ ਟੈਪ ਕਰਨ।

4. ਹੁਣ ਤੁਹਾਡੇ ਸਾਹਮਣੇ ਨਵਾਂ ਪੇਜ ਖੁੱਲ੍ਹੇਗਾ। ਇੱਥੇ ਤੁਹਾਡਾ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਦਰਜ ਕਰੋ।

5. ਇਸ ਤੋਂ ਬਾਅਦ ਤੁਹਾਨੂੰ ਆਪਣੇ ਸਟੇਟਸ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।

Posted By: Seema Anand