ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਅਗਸਤ ਤੋਂ ਨਵੰਬਰ ਵਿਚਕਾਰ ਪੀਐੱਮ ਕਿਸਾਨ ਯੋਜਨਾ (PM Kisan Yojana) ਦੀ ਨੌਵੀਂ ਕਿਸ਼ਤ ਕਿਸਾਨਾਂ ਦੇ ਖਾਤੇ 'ਚ ਟਰਾਂਸਫਰ ਕਰੇਗੀ ਪਰ ਦੇਸ਼ 'ਚ ਹੁਣ ਵੀ ਲੱਖਾਂ ਅਜਿਹੇ ਲਾਭਪਾਤਰੀ ਹਨ, ਜਿਨ੍ਹਾਂ ਨੂੰ ਹੁਣ ਤਕ ਇਸ ਸਕੀਮ ਤਹਿਤ 8ਵੀਂ ਕਿਸ਼ਤ ਨਹੀਂ ਮਿਲ ਪਾਈ ਹੈ। PM Kisan ਦੀ ਵੈੱਬਸਾਈਟ ਮੁਤਾਬਿਕ, 19 ਜੁਲਾਈ 2021 ਤਕ 10.47 ਕਰੋੜ (10,47,52,108) FTO ਜੇਨਰੇਟ ਹੋ ਚੁੱਕੇ ਹਨ। ਇਨ੍ਹਾਂ 'ਚ 10,35,78,917 ਕਿਸਾਨਾਂ ਦੇ ਅਕਾਊਂਟ 'ਚ 8ਵੀਂ ਕਿਸ਼ਤ ਦੇ 2,000 ਰੁਪਏ ਪਹੁੰਚ ਗਏ ਹਨ। ਉੱਥੇ 484039 ਕਿਸਾਨਾਂ ਦੇ ਬੈਂਕ ਅਕਾਊਂਟ 'ਚ 8ਵੀਂ ਕਿਸ਼ਤ ਕ੍ਰੈਡਿਟ ਹੋਈ ਹੈ ਜਾਂ ਨਹੀਂ, ਇਸ ਦਾ ਸਟੇਟਸ ਪੇਂਡਿੰਗ ਦਿਖਾ ਰਿਹਾ ਹੈ। ਦੂਜੇ ਪਾਸੇ 6,89,152 ਲੋਕਾਂ ਨੂੰ ਸਰਕਾਰ ਵੱਲੋਂ ਕੀਤੀ ਗਈ ਪੇਮੈਂਟ ਫੇਲ੍ਹ ਹੋ ਗਈ ਹੈ।

ਪੇਮੈਂਟ ਫੇਲ੍ਹ ਹੋਣ ਦਾ ਕਾਰਨ

PM Kisan Samman Nidhi Yojana ਕੇਂਦਰ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾਵਾਂ 'ਚੋਂ ਇਕ ਹੈ। ਇਸ ਸਕੀਮ 'ਚ ਸਰਕਾਰ ਸਿੱਧੀ ਨਕਦ ਸਹਾਇਤਾ ਉਪਲਬਧ ਕਰਵਾਉਂਦੀ ਹੈ। ਅਜਿਹੇ 'ਚ ਕਈ ਕਿਸਾਨਾਂ ਨੇ ਇਸ ਸਕੀਮ 'ਚ ਆਪਣਾ ਰਜਿਸਟ੍ਰੇਸ਼ਨ ਕਰਵਾ ਲਿਆ ਹੈ, ਜੋ ਇਸ ਸਕੀਮ ਦੀ ਸ਼ਰਤਾਂ ਨੂੰ ਪੂਰਾ ਨਹੀਂ ਕਰਦੇ ਹਨ। ਸੂਬਾ ਸਰਕਾਰਾਂ ਨੇ ਅਜਿਹੇ ਕਿਸਾਨਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦਿਆਂ ਅਜਿਹੇ ਕਿਸਾਨਾਂ ਦੇ ਨਾਂ ਲਾਭਪਾਤਰੀਆਂ ਦੀ ਲਿਸਟ ਤੋਂ ਬਾਹਰ ਕਰ ਦਿੱਤਾ ਹੈ, ਜੋ ਇਸ ਸਕੀਮ ਦੀ ਸ਼ਰਤਾਂ 'ਤੇ ਖਰ੍ਹੇ ਨਹੀਂ ਉਤਰੇ।

ਇਨ੍ਹਾਂ ਲੋਕਾਂ ਨੂੰ ਨਹੀਂ ਮਿਲਦਾ ਹੈ PM Kisan Scheme ਦਾ ਫਾਇਦਾ

1. ਸਾਰੇ ਸੰਸਥਾਂਗਤ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲਦਾ ਹੈ।

2. ਅਜਿਹੇ ਕਿਸਾਨ ਪਰਿਵਾਰ ਜੋ ਇਨ੍ਹਾਂ 'ਚ ਕਿਸੇ ਵੀ ਇਕ ਸ਼੍ਰੇਰਣੀ 'ਚ ਆਉਂਦੇ ਹਨ :

- ਸੰਵੈਧਾਨਿਕ ਅਹੁਦੇ 'ਤੇ ਸਾਬਕਾ 'ਚ ਜਾਂ ਵਰਤਮਾਨ 'ਚ ਆਸੀਨ ਵਿਅਕਤੀ

- ਕੇਂਦਰ ਸਰਕਾਰ ਦੇ ਸਾਬਕਾ ਜਾਂ ਵਰਤਮਾਨ ਮੰਤਰੀ/ਸੂਬਾ ਸਰਕਾਰ ਦੇ ਸਾਬਕਾ ਜਾਂ ਵਰਤਮਾਨ ਮੰਤਰੀ/ਲੋਕ ਸਭਾ, ਰਾਜ ਸਭਾ, ਸੂਬਾ ਵਿਧਾਨ ਸਭਾਵਾਂ, ਵਿਧਾਨ ਕੌਂਸਲਰਾਂ ਦੇ ਸਾਬਕਾ ਤੇ ਮੌਜੂਦਾ ਮੈਂਬਰ, ਮਿਊਨਿਸਿਪਲ ਕਾਰਪੋਰੇਸ਼ਨ ਦੇ ਸਾਬਕਾ ਜਾਂ ਵਰਤਮਾਨ ਮੇਅਰ, ਜ਼ਿਲ੍ਹਾ ਪੰਚਾਇਤਾਂ ਦੇ ਸਾਬਕਾ ਜਾਂ ਵਰਤਮਾਨ ਚੇਅਰਪਰਸਨ।

3. ਕੇਂਦਰ ਸਰਕਾਰ, ਸੂਬਾ ਸਰਕਾਰ, PSEs ਜਾਂ ਸਵੈਤ ਸੰਸਥਾਵਾਂ ਦੇ ਸਾਰੇ ਸਾਬਕਾ ਜਾਂ ਵਰਤਮਾਨ ਅਧਿਕਾਰੀ (ਮਲਟੀ ਟਾਸਕਿੰਗ ਸਟਾਫ, ਚੌਥੇ ਵਰਗ ਦੇ ਮੁਲਾਜ਼ਮਾਂ ਨੂੰ ਛੱਡ ਕੇ)

4. ਸਾਰੇ ਸੇਵਾ ਮੁਕਤ ਪੈਨਸ਼ਨਰ ਜਿਨ੍ਹਾਂ ਦੀ ਮਾਸਿਕ ਪੈਨਸ਼ਨ 10,000 ਰੁਪਏ ਤੋਂ ਜ਼ਿਆਦਾ ਹੋਵੇ।

5. ਪਿਛਲੇ ਸਾਲ 'ਚ ਇਨਕਮ ਟੈਕਸ ਜਮ੍ਹਾਂ ਕਰਨ ਵਾਲੇ ਸਾਰੇ ਵਿਅਕਤੀ।

6. ਡਾਕਟਰ, ਇੰਜੀਨੀਅਰ, ਵਕੀਲ, ਚਾਟਰਡ ਅਕਾਊਂਟਸ ਤੇ ਆਰਕੀਟੇਕਸ ਵਰਗੇ ਪ੍ਰੋਫੈਸ਼ਨਲਜ਼।

Posted By: Amita Verma