ਜੇਐੱਨਐੱਨ, ਨਵੀਂ ਦਿੱਲੀ : PM Kisan ਦੀ 8ਵੀਂ ਕਿਸ਼ਤ (PM Kisan 8th Installment) ਦੀ ਤਾਰੀਕ ਤੈਅ ਹੋ ਗਈ ਹੈ। ਐਗਰੀਕਲਚਰ ਮਨਿਸਟ੍ਰੀ ਦੀ ਮੰਨੀਏ PM Narendra Modi 14 ਮਈ ਨੂੰ ਸਵੇਰੇ 11 ਵਜੇ ਕਿਸਾਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ PM Kisan Yojana ਦੀ ਅਗਲੀ ਕਿਸ਼ਤ ਜਾਰੀ ਕਰਨਗੇ। ਇਸ ਦਾ ਸਮਾਗਮ https://pmindiawebcast.nic.in/ 'ਤੇ ਦਿਖਾਇਆ ਜਾਵੇਗਾ। ਇਸ ਤੋਂ ਪਹਿਲਾਂ ਆਈ ਮੀਡੀਆ ਰਿਪੋਰਟ 'ਚ ਕਿਹਾ ਗਿਆ ਸੀ ਕਿ ਸੂਬਾ ਸਰਕਾਰਾਂ ਨੇ RFT (Request For Transfer) Sign ਕਰ ਦਿੱਤਾ ਹੈ ਤੇ ਕੇਂਦਰ ਸਰਕਾਰ ਪਹਿਲਾਂ ਹੀ FTO (Fund Transfer Order) ਜਨਰੇਟ ਕਰ ਚੁੱਕੀ ਹੈ। ਕਈ ਕਿਸਾਨਾਂ ਦੇ ਖਾਤੇ 'ਚ RFT Signed by State For 8th Installment ਸਟੇਟਸ ਦਿਖਾਈ ਦੇ ਰਿਹਾ ਹੈ। ਜੇ PM Kisan ਲਈ ਰਜਿਸਟ੍ਰੇਸ਼ਨ ਕਰਵਾ ਰੱਖਿਆ ਹੈ ਤਾਂ ਆਪਣਾ ਸਟੇਟਸ pmkisan.gov.in 'ਤੇ ਚੈੱਕ ਕਰ ਸਕਦੇ ਹੋ।

ਇੰਝ ਚੈੱਕ ਕਰੋ ਨਾਂ

1. ਪੀਐੱਮ ਕਿਸਾਨ ਦੀ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਲਾਗਇਨ ਕਰੋ।

2. ਇੱਥੇ ਖੱਬੇ ਪਾਸੇ ਤੁਹਾਨੂੰ Farmer's Corner ਦੀ ਆਪਸ਼ਨ ਮਿਲੇਗੀ।

3. 'Farmer's Corner' 'ਚ ਤੁਹਾਨੂੰ ਬੈਨੀਫਿਸ਼ਅਰੀ ਲਿਸਟ ਦੀ ਆਪਸ਼ਨ ਮਿਲੇਗੀ।

4. ਹੁਣ 'Beneficiary List' 'ਤੇ ਕਲਿੱਕ ਕਰੋ।

5. ਇੱਥੇ ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ 'ਤੇ ਪਿੰਡ ਚੁਣੋ ਤੇ 'Get Report' 'ਤੇ ਕਲਿੱਕ ਕਰੋ।

Kisan Credit Card 'ਤੇ ਲੋਨ ਵੀ ਦਿੰਦੀ ਹੈ ਸਰਕਾਰ

ਇਸ ਤੋਂ ਬਾਅਦ ਬੈਂਕਾਂ ਤੇ ਦੂਜੀਆਂ ਸੰਸਥਾਵਾਂ ਨੇ ਕਰਜ਼ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਲਈ KCC ਸਕੀਮ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਲਿੰਕ ਕਰ ਦਿੱਤਾ। ਇਸ ਨਾਲ ਕਿਸਾਨਾਂ ਨੂੰ ਆਸਾਨ ਕਿਸ਼ਤਾਂ ਤੇ ਘੱਟ ਵਿਆਜ 'ਤੇ ਕਰਜ਼ ਮਿਲ ਰਿਹਾ ਹੈ। ਤੁਸੀਂ ਜੇਕਰ ਇਸ ਸਰਵਿਸ ਦਾ ਫਾਇਦਾ ਨਹੀਂ ਲਿਆ ਹੈ ਤਾਂ ਲੈ ਸਕਦੇ ਹਨ।

ਇਨ੍ਹਾਂ ਦਸਤਾਵੇਜ਼ਾਂ 'ਤੇ ਮਿਲਦਾ ਹੈ KCC

ਪੀਐਮ ਕਿਸਾਨ ਸਕੀਮ ਦੀ ਵੈੱਬਸਾਈਟ pmkisan.gov.in 'ਤੇ KCC ਫਾਰਮ ਦਿੱਤਾ ਗਿਆ ਹੈ। ਇਸ 'ਚ ਸਾਫ ਨਿਰਦੇਸ਼ ਹੈ ਕਿ ਬੈਂਕ ਸਿਰਫ 3 ਦਸਤਾਵੇਜ਼ ਲੈ ਕੇ Loan ਦੇ ਸਕਦੇ ਹਨ। KCC ਬਣਾਉਣ ਲਈ Aadhaar card, PAN ਤੇ ਤਸਵੀਰਾਂ ਲੱਗਦੀਆਂ ਹਨ। ਨਾਲ ਹੀ ਇਕ ਸਹੁੰ ਪੱਤਰ ਦੇਣਾ ਹੁੰਦਾ ਹੈ ਜਿਸ 'ਚ ਇਹ ਦੱਸਣਾ ਹੁੰਦਾ ਹੈ ਕਿ ਕਿਸੇ ਦੂਜੇ ਬੈਂਕ ਤੋਂ ਕਰਜ਼ ਤਾਂ ਨਹੀਂ ਲਿਆ। ਫਰਵਰੀ 2020 ਤਕ ਲਗਪਗ 6.67 ਕਰੋੜ ਸਰਗਰਮ KCC ਖਾਤੇ ਸੀ।

ਇਹ ਬੈਂਕ ਦਿੰਦੇ ਹਨ KCC

ਜੋ ਕਿਸਾਨ KCC ਬਣਵਾਉਣਾ ਚਾਹੁੰਦੇ ਹਨ, ਉਹ ਕੋ-ਆਪ੍ਰੇਟਿਵ ਬੈਂਕ, ਖੇਤਰੀ ਗ੍ਰਾਮੀਣ ਬੈਂਕ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ, ਸਟੇਟ ਬੈਂਕ ਆਫ ਇੰਡੀਆ ਤੇ ਇੰਡਸਟਰੀਅਲ ਡਿਵੈੱਲਪਮੈਂਟ ਬੈਂਕ ਆਫ ਇੰਡੀਆ ਨਾਲ ਸੰਪਰਕ ਕਰ ਸਕਦੇ ਹਨ।

Posted By: Amita Verma