ਏਐਨਆਈ, ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਦੇ ਸੈਸ਼ਨ ਦਾ ਅੱਜ 12 ਵਾਂ ਦਿਨ ਹੈ। ਇਸ ਦੌਰਾਨ ਰਾਜਨਾਥ ਸਿੰਘ ਨੇ ਸੰਸਦ ਮੈਂਬਰਾਂ ਨੂੰ ਮੰਤਰ ਦਿੰਦੇ ਹੋਏ ਦੱਸਿਆ ਕਿ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਵਿਚ ਪਾਰਟੀ ਦੀ ਰਣਨੀਤੀ ਨੂੰ ਲੈ ਕੇ ਚਰਚਾ ਹੋਈ। ਸੂਤਰਾਂ ਮੁਤਾਬਕ, ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਭਾਜਪਾ ਨੂੰ ਸੰਸਦ ਵਿਚ ਹਮਲਾਵਰ ਰੁਖ਼ ਅਪਨਾਉਣਾ ਹੋਵੇਗਾ ਪਰ ਇਸ ਪੱਧਰ 'ਤੇ ਨਹੀਂ ਜਿਨ੍ਹਾਂ ਕਾਂਗਰਸ ਚਲੀ ਜਾਂਦੀ ਹੈ। ਭਾਜਪਾ ਪਾਰਟੀ ਵਿਦ ਡਿਫਰੈਂਸ ਹੈ।

ਸੂਤਰਾਂ ਮੁਤਾਬਕ ਭਾਜਪਾ ਸੰਸਦੀ ਪਾਰਟੀ ਦੀ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿਚ ਸੰਸਦ ਮੈਂਬਰਾਂ ਦੀ ਘੱਟ ਮੌਜੂਦੀ ਤੋਂ ਸੰਤੁਸ਼ਟ ਨਹੀਂ ਹੈ। ਰਾਜਨਾਥ ਸਿੰਘ ਨੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੱਤੀ ਕਿ ਬਿੱਲ ਪੇਸ਼ ਕੀਤੇ ਜਾਣ ਮੌਕੇ ਉਹ ਸਦਨ ਵਿਚ ਜ਼ਰੂਰ ਹਾਜ਼ਰ ਰਹਿਣ।

ਲੋਕ ਸਭਾ ਵਿਚ ਹੰਗਾਮਾ, ਭਾਜਪਾ ਸੰਸਦ ਮੈਂਬਰਾਂ ਨੇ ਪੀਐੱਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਬਿਆਨਾਂ 'ਤੇ ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਤੋਂ ਮਾਫ਼ੀ ਮੰਗਣ ਦੀ ਗੱਲ ਕਹੀ।

ਦਿੱਲੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਜ ਸੰਜੇ ਸਿੰਘ ਅਤੇ ਸੁਸ਼ੀਲ ਗੁਪਤਾ ਨੇ ਪਿਆਜ਼ ਦੀਆਂ ਕੀਮਤਾਂ ਵਿਚ ਵਾਧਾ ਕਰਨ ਖ਼ਿਲਾਫ਼ ਸੰਸਦ ਕੈਂਪਸ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ 32000 ਟਨ ਪਿਆਜ਼ ਸੜ ਗਿਆ, ਕੇਂਦਰ ਨੇ ਕਾਰਵਾਈ ਕਿਉਂ ਨਹੀਂ ਕੀਤੀ? ਤੁਸੀਂ ਪਿਆਜ਼ ਨੂੰ ਸੜਨ ਦੇ ਸਕਦੇ ਹੋ ਪਰ ਇਸ ਦੀਆਂ ਕੀਮਤਾਂ ਨੂੰ ਘੱਟ ਨਹੀਂ ਕਰ ਸਕਦੇ?

Posted By: Tejinder Thind