ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕ੍ਰਮਣ ਅਤੇ ਦੇਸ਼ਵਿਆਪੀ ਲਾਕਡਾਊਨ ਕਾਰਨ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਗਿਆ ਹੈ ਪਰ ਕੇਂਦਰ ਸਰਕਾਰ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੈਸਲਾ ਲੈ ਰਹੀ ਹੈ। ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਡੇਡਲਾਈਨ ਵਧਾ ਦਿੱਤੀ ਹੈ। ਸਰਕਾਰ ਨੇ ਕ੍ਰੇਡਿਟ ਲਿੰਕਡ ਸਬਸਿਟੀ ਸਕੀਮ ਨੂੰ 31 ਮਾਰਚ 2021 ਤਕ ਵਧਾਇਆ ਗਿਆ ਹੈ,ਜਿਸ ਨਾਲ ਨਵੇਂ ਮਕਾਨ ਜਾਂ ਫਲੈਟ ਲੈਣ ਵਾਲਿਆਂ ਨੂੰ ਕੋਈ ਫਾਇਦਾ ਹੋਵੇਗਾ। ਵਿਆਜ ਦੇ ਰੂਪ ਵਿਚ ਉਨ੍ਹਾਂ ਨੂੰ ਕਾਫੀ ਬਚਤ ਹੋਵੇਗੀ।

ਦਰਅਸਲ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੋਰੋਨਾ ਰਾਹਤ ਪੈਕੇਜ ਤਹਿਤ ਕਈ ਐਲਾਨ ਕੀਤੇ ਗਏ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 6 ਲੱਖ ਤੋਂ 18 ਲੱਖ ਦੀ ਸਾਲਾਨਾ ਆਮਦਨ ਵਾਲੇ ਲੋਕ ਵੀ ਆਉਂਦੇ ਹਨ। ਅਜਿਹੇ ਵਿਚ ਇਸ ਵਰਗ ਦੇ ਲੋਕਾਂ ਨੂੰ ਫਾਇਦਾ ਮਿਲੇਗਾ।

ਗੌਰਤਲਬ ਹੈ ਕਿ ਪ੍ਰਧਾਨਮੰਤਰੀ ਆਵਾਸ ਯੋਜਨਾ ਤਹਿਤ ਸਰਕਾਰੀ ਏਜੰਸੀਆਂ ਅਜਿਹੇ ਸਸਤੇ ਘਰ ਮਕਾਨ ਅਤੇ ਫਲੈਟ ਬਣਾ ਰਹੀਆਂ ਹਨ ਜੋ ਆਮ ਆਦਮੀ ਦੇ ਦਾਇਰੇ ਵਿਚ ਹੋਵੇ। ਗਰੀਬ ਅਤੇ ਮੱਧਮ ਵਰਗ ਦੇ ਲੋਕ ਆਪਣਾ ਘਰ, ਮਕਾਨ,ਫਲੈਟ ਖਰੀਦ ਸਕੇ, ਇਸ ਲਈ ਇਹ ਐਫੋਰਡੇਬਲ ਹਾਊਸਿੰਗ ਯੋਜਨਾ ਲਿਆਂਦੀ ਗਈ ਹੈ।

PMAY ਵਿਚ ਮਿਲਦਾ ਹੈ ਇਹ ਫਾਇਦਾ

PMAY ਤਹਿਤ ਘਰ ਲੈਣ ਵਾਲਿਆਂ ਲਈ ਪਹਿਲੀ ਸ਼ਰਤ ਹੈ ਕਿ ਅਪਲਾਈ ਕਰਨ ਵਾਲੇ ਦਾ ਪਹਿਲਾ ਕੋਈ ਪੱਕਾ ਮਕਾਨ ਨਾ ਹੋਵੇ। ਅਜਿਹੇ ਵਿਚ ਯੋਜਨਾ ਵਿਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਸਰਕਾਰ ਵੱਲੋਂ ਕ੍ਰੇਡਿਟ ਲਿੰਕਡ ਸਬਸਿਟੀ ਸਕੀਮ ਦਿੱਤੀ ਜਾਂਣੀ ਹੈ। ਇਸ ਤਹਿਤ ਨਵਾਂ ਘਰ ਖਰੀਦਣ 'ਤੇ ਹੋਮ ਲੋਨ ਵਿਚ ਵਿਆਜ 'ਤੇ ਸਬਸਿਡੀ ਮਿਲਦੀ ਹੈ। ਇਸ ਸਬਸਿਟੀ ਦੀ ਲਿਮਟ 2.67 ਲੱਖ ਰੁਪਏ ਤਕ ਹੁੰਦੀ ਹੈ। ਮੌਜੂਦਾ ਸੰਕਟ ਵਿਚ ਸਰਕਾਰ ਨੇ ਇਸ ਸਬਸਿਡੀ ਸਕੀਮ ਦੀ ਮਿਆਦ ਵਧਾ ਦਿੱਤੀ ਹੈ।

ਇਹ ਹਨ ਸ਼ਰਤਾਂ

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ, ਮਕਾਨ ਜਾਂ ਫਲੈਟ ਖਰੀਦਣ ਦੇ ਚਾਹਵਾਨ ਲੋਕਾਂ ਲਈ ਹਾਲਾਂਕਿ ਸਰਕਾਰ ਨੇ ਕੁਝ ਸ਼ਰਤਾਂ ਰੱਖੀਆਂ ਹਨ। ਇਹ ਸ਼ਰਤਾਂ ਪੂਰੀਆਂ ਕਰਨਾ ਲਾਜ਼ਮੀ ਹੈ। ਸ਼ਰਤਾਂ ਇਸ ਤਰ੍ਹਾਂ ਹਨ..

ਪੱਕਾ ਮਕਾਨ ਨਹੀਂ ਹੋਣਾ ਚਾਹੀਦਾ।

ਪਹਿਲਾ ਤੋਂ ਮਕਾਨ ਹੈ ਤਾਂ PMAY ਤਹਿਤ ਅਪਲਾਈ ਨਹੀਂ ਕਰ ਸਕਦੇ।

ਪਹਿਲਾ ਕਿਸੇ ਸਰਕਾਰੀ ਆਵਾਸ ਯੋਜਨਾ ਦਾ ਲਾਭ ਨਾ ਲਿਆ ਹੋਵੇ।

ਅਪਲਾਈ ਕਰਨ ਲਈ ਅਧਾਰ ਕਾਰਡ ਜ਼ਰੂਰੀ

ਈਡਬਲਿਊੁਐਸ ਵਰਗ ਵਿਚ ਅਪਲਾਈ ਕਰਨ ਲਈ ਸਾਲਾਨਾ ਆਮਦਨ 3 ਲੱਖ ਤੋਂ ਜ਼ਿਆਦਾ ਨਹੀਂ।

ਐਲਆਈਜਪੀ ਲਈ ਆਮਦਨ 3 ਲੱਖ ਤੋਂ 6 ਲੱਖ ਰੁਪਏ ਦੇ ਵਿਚਕਾਰ

ਐਮਆਈਜੀ 1 ਵਰਗ ਲਈ ਆਮਦਨ 6 ਲੱਖ ਤੋਂ 12 ਲੱਖ ਦੇ ਵਿਚਕਾਰ

ਐਮਆਈਜੀ 2ਵਰਗ ਵਿਚ ਅਪਲਾਈ ਕਰਨ ਲਈ ਆਮਦਨ 18 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ।

Posted By: Tejinder Thind