ਨਈ ਦੁਨੀਆ, ਛਤਰਪੁਰ : ਚਰਚਾ ’ਚ ਆਏ ਛਤਰਪੁਰ ਦੇ ਗਢਾ ਪਿੰਡ ਸਥਿਤ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਤ ਧੀਰੇਂਦਰ ਸ਼ਾਸਤਰੀ ਨੂੰ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਸਬੰਧੀ ਸੋਮਵਾਰ ਰਾਤ ਪੀਠਾਧੀਸ਼ਵਰ ਦੇ ਛੋਟੇ ਭਰਾ ਲੋਕੇਸ਼ ਗਰਗ ਨੇ ਬਮੀਠਾ ਥਾਣੇ ਦੀ ਪੁਲਿਸ ਨੂੰ ਇਕ ਅਰਜ਼ੀ ਦਿੱਤੀ। ਇਸ ਵਿਚ ਕਿਹਾ ਗਿਆ ਕਿ ਅਲੱਗ-ਅਲੱਗ ਦੋ ਨੰਬਰਾਂ ਤੋਂ ਅਣਪਛਾਤੇ ਵਿਅਕਤੀ ਨੇ ਖੁਦ ਨੂੰ ਅਮਰ ਸਿੰਘ ਦੱਸਦੇ ਹੋਏ ਫੋਨ ਕਰ ਕੇ ਪੀਠਾਧੀਸ਼ਵਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਰਜ਼ੀ ’ਤੇ ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਸੁਪਰਡੈਂਟ ਸਚਿਨ ਸ਼ਰਮਾ ਨੇ ਕਿਹਾ ਕਿ ਅਮਰ ਸਿੰਘ ਦੇ ਨਾਂ ਨਾਲ ਆਏ ਫੋਨ ’ਚ ਅਣਪਛਾਤੇ ਵਿਅਕਤੀ ਨੇ ਲੋਕੇਸ਼ ਨੂੰ ਕਿਹਾ ਕਿ ਬਾਬਾ ਨਾਲ ਗੱਲ ਕਰਾ ਦਿਓ। ਗੱਲ ਨਾ ਹੋਣ ’ਤੇ ਉਸ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਤੇਰ੍ਹਵੀਂ ਦੀ ਤਿਆਰੀ ਕਰੋ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਇਨ੍ਹੀਂ ਦਿਨੀਂ ਛੱਤੀਸਗੜ੍ਹ ਦੇ ਰਾਏਪੁਰ ’ਚ ਹਨ। ਉਹ 25 ਜਨਵਰੀ ਨੂੰ ਵਾਪਸ ਬਾਗੇਸ਼ਵਰ ਧਾਮ ਆਉਣਗੇ। ਇੱਧਰ, ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਦੇ ਹਾਲੀਆ ਬਿਆਨਾਂ ’ਤੇ ਉਨ੍ਹਾਂ ਦੀ ਇਕ ਵਰਗ ’ਚ ਹੋ ਰਹੀ ਆਲੋਚਨਾ ’ਤੇ ਤੁਲਸੀ ਪੀਠਾਧੀਸ਼ਵਰ ਸ਼੍ਰੀ ਰਾਮਭਦਰਾਚਾਰੀਆ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਸੰਭਵ ਹੈ। ਚੰਗੇ ਕੰਮ ’ਤੇ ਹਮੇਸ਼ਾ ਸਵਾਲ ਉਠਾਉਣਾ ਉਸ ਕਹਾਵਤ ਵਾਂਗ ਹੈ ਕਿ ਹਾਥੀ ਚਲੇ ਬਾਜ਼ਾਰ, ਕੁੱਤੇ ਭੌਂਕੇ ਹਜ਼ਾਰ। ਇਹ ਗੱਲ ਮੰਗਲਵਾਰ ਨੂੰ ਜਗਤਗੁਰੂ ਸ਼੍ਰੀ ਰਾਮਭਦਰਾਚਾਰੀਆ ਨੇ ਭੋਪਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।

Posted By: Jagjit Singh