PIB Fact Check : ਸੋਸ਼ਲ ਮੀਡੀਆ ’ਤੇ ਇਕ ਅਖਬਾਰ ਦੀ ਕਟਿੰਗ ਵਾਲੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਖ਼ਬਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਪਾਸਬੁਕ ਦੇ ਆਖਰੀ ਪੰਨੇ ’ਤੇ ਗੀਤਾ ਦਾ ਸਾਰ ਪ੍ਰਿੰਟ ਕਰਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਪਾਸਬੁੱਕ ’ਤੇ ਗੀਤਾ ਸਾਰ ਵਿਚ ‘ਤੁਮਅ ਕਯਾ ਲੇ ਕੇ ਆਏ ਥੇ, ਕਯਾ ਲੇ ਕੇ ਜਾਓਗੇ’ ਕਿਉਂ ਰੋਤੇ ਹੋ, ਤੁਮਹਾਰਾ ਕਯਾ ਥਾ ਜੋ ਖੋ ਗਿਆ’ ‘ਜੋ ਲੀਯਾ ਯਹੀਂ ਸੇ ਲਿਆ, ਜੋ ਦੀਆ ਯਹੀਂ ਦੀਆ’ ‘ਜੋ ਆਜ ਤੁਮਹਾਰਾ ਹੈ, ਕੱਲ ਕਿਸੇ ਔਰ ਕਾ ਥਾ। ਪਰਸੋਂ ਕਿਸੀ ਔਰ ਕਾ ਹੋ ਜਾਏਗਾ’ ਪ੍ਰਿੰਟ ਕਰਾਉਣ ਦਾ ਨਿਰਦੇਸ਼ ਹੈ। ਪੀਆਈਬੀ ਦੇ ਫੈਕਟ ਚੈਕ ਵਿੰਗ ਨੇ ਇਸ ਵਾਇਰਲ ਖ਼ਬਰ ’ਤੇ ਟਵੀਟ ਕਰ ਕੇ ਇਸ ਦਾਅਵੇ ਦਾ ਖੰਡਨ ਕੀਤਾ ਹੈ। ਸਰਕਾਰ ਦੀ ਸੰਚਾਰ ਏਜੰਸੀ ਪੀਆਈਬੀ ਦੀ ਫੈਕਟ ਚੈਕ ਵਿੰਗ ਨੇ ਇਸ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਪੀਆਈਬੀ ਨੇ ਟਵੀਟ ਕਰ ਕਿਹਾ,‘ਦਾਅਵਾ : ਇਕ ਖਬਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਪਾਸਬੁੱਕ ਆਖਰੀ ਪੰਨੇ ’ਤੇ ਗੀਤਾ ਦਾ ਸਾਰਾ ਪ੍ਰਿੰਟ ਕਰਾਉਣ ਦਾ ਨਿਰਦੇਸ਼ ਦਿੱਤਾ ਹੈ।’

ਇਹ ਦਾਅਵਾ ਫਰਜ਼ੀ ਹੈ। ਆਰਬੀਆਈ ਨੇ ਬੈਂਕਾਂ ਲਈ ਇਹ ਨਿਰਦੇਸ਼ ਜਾਰੀ ਨਹੀਂ ਕੀਤਾ ਹੈ।

ਆਰਬੀਆਈ ਨੇ ਕਿਹਾ ਕਿ ਫਿਰ ਉਸ ਨੂੰ ਪੀਆਈਬੀ ਕੋਲ ਫੈਕਟ ਚੈਕ ਲਈ https://factcheck.pib.gov.in/ ਜਾਂ ਵ੍ਹਟਸਐਪ ਨੰਬਰ +918799711259 ਜਾਂ ਈਮੇਲ : pibfactcheck@gmail.com ’ਤੇ ਭੇਜ ਸਕਦੇ ਹਨ। ਇਹ ਜਾਣਕਾਰੀ ਪੀਆਈਬੀ ਦੀ ਵੈਬਸਾਈਟ https://pib.gov.in ’ਤੇ ਵੀ ਉਪਲਬਧ ਹੈ।

Posted By: Tejinder Thind