ਨਵੀਂ ਦਿੱਲੀ, ਜੇਐੱਨਐੱਨ : ਦਿੱਲੀ 'ਚ ਸੀਆਰਪੀਐੱਫ 'ਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਨੂੰ ਕਰਾਚੀ ਤੋਂ ਵਟਸਐਪ 'ਤੇ ਫੋਨ ਆਇਆ। ਫੋਨ ਕਰਨ ਵਾਲੇ ਸੀਆਰਪੀਐੱਫ ਦੇ ਕੈਂਪ ਦੀਆਂ ਮਹੱਤਵਪੂਰਨ ਚੀਜ਼ਾਂ ਬਾਰੇ ਜਾਣਕਾਰੀ ਮੰਗੀ। ਇਸ ਤਰ੍ਹਾਂ ਕਰਨ 'ਤੇ ਮੂੰਹ ਮੰਗੀ ਕੀਮਤ ਦੇਣ ਦੀ ਪੇਸ਼ਕਸ਼ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਜਦੋਂ ਮਹਿਲਾ ਕਾਂਸਟੇਬਲ ਨੇ ਫੋਨ ਕੱਟ ਦਿੱਤਾ ਤਾਂ ਕਾਲ ਕਰਨ ਵਾਲੇ ਨੇ ਵਟਸਅੱਪ 'ਤੇ ਵੀਡੀਓ ਕਾਲ ਵੀ ਕੀਤੀ। ਹਾਲਾਂਕਿ ਮਹਿਲਾ ਕਾਂਸਟੇਬਲ ਨੇ ਫੋਨ ਨਹੀਂ ਚੁੱਕਿਆ ਤੇ ਮਾਮਲੇ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਹੈ। ਫਿਲਹਾਲ ਦਿੱਲੀ ਪੁਲਿਸ ਦੀ ਸਪੇਸ਼ਲ ਸੈੱਲ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਆਰਪੀਐੱਫ 'ਚ ਜਿਸ ਮਹਿਲਾ ਕਾਂਸਟੇਬਲ ਦੇ ਫੋਨ 'ਤੇ ਕਾਲ ਆਈ, ਉਹ ਵਿਕਾਸਪੁਰੀ 'ਚ ਤਾਇਨਾਤ ਹੈ। ਫੋਨ 'ਤੇ ਆਇਆ ਨੰਬਰ ਪਾਕਿਸਤਾਨ ਦਾ ਹੈ। ਕਾਲ ਕਰਨ ਵਾਲੇ ਨੇ ਸੀਆਰਪੀਐੱਫ ਕਰਮੀ ਨੇ ਕਿਹਾ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੇ ਮਹੱਤਵਪੂਰਨ ਜਾਣਕਾਰੀ ਦਿੱਤੀ। ਉਸ ਨੇ ਮਹਿਲਾ ਕਾਂਸਟੇਬਲ ਨੂੰ ਉਸ ਦੇ ਨਾਂ ਲੈ ਕੇ ਬੁਲਾਇਆ ਤੇ ਉਸ ਦੇ ਘਰ ਦਾ ਪਤਾ ਤੇ ਪੋਸਟਿੰਗ ਸਣੇ ਉਸ ਬਾਰੇ ਕਈ ਗੱਲਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦਾ ਹੈ। ਫੋਨ ਕਰਨ ਵਾਲੇ ਨੇ ਉਸ ਨੂੰ ਸੀਆਰਪੀਐੱਫ ਦੇ ਕੈਂਪ 'ਤੇ ਚੱਲ ਰਹੀ ਤਿਆਰੀ ਬਾਰੇ ਜਾਣਕਾਰੀ ਦੇਣ ਲਈ ਕਿਹਾ।

ਸਪੇਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਮਹਿਲਾ ਕਾਂਸਟੇਬਲ ਨੇ ਬਾਗਪਤ ਤੋਂ ਇਹ ਨੰਬਰ ਲਿਆ ਹੈ। ਦੁਕਾਨਦਾਰਾਂ ਤੋਂ ਪੁੱਛਗਿੱਛ ਕਰਨ ਲਈ ਇਕ ਟੀਮ ਉੱਥੇ ਭੇਜੀ ਗਈ। ਸੂਤਰਾਂ ਨੇ ਦੱਸਿਆ ਕਿ ਇਹ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਹੈ। ਮਹਿਲਾ ਕਾਂਸਟੇਬਲ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ। ਉਸ ਨੇ ਹਾਲ 'ਚ ਇਹ ਮੋਬਾਈਲ ਨੰਬਰ ਲਿਆ ਹੈ। ਕਰਾਚੀ ਤੋਂ ਕਾਲ ਕਰਨ ਵਾਲਾ ਮਹਿਲਾ ਕਾਂਸਟੇਬਲ ਤੇ ਬੈਸ ਕੈਂਪ ਬਾਰੇ ਵੀ ਜਾਣਕਾਰੀ ਰੱਖਦਾ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ ਜਨਵਰੀ ਮਹੀਨੇ 'ਚ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੋਸ਼ੀਆਂ 'ਚ ਜਲ ਸੈਨਾ ਤੇ ਦੋ ਆਮ ਨਾਗਰਿਕ ਸ਼ਾਮਲ ਸੀ। ਸਾਰੇ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨੀ ਖੁਫੀਆ ਏਜੰਟਾਂ ਨੂੰ ਜਲ ਸੈਨਾ ਨਾਲ ਸੰਬੰਧਿਤ ਸੰਵੇਦਨਸ਼ੀਲ ਸੂਚਨਾਵਾਂ ਲੀਕ ਕਰਦੇ ਸੀ। ਪਾਕਿ ਦੇ ਏਜੰਟਾਂ ਨੇ ਇਨ੍ਹਾਂ ਸਾਰਿਆਂ ਨੂੰ ਹਨੀ ਟਰੈਪ 'ਚ ਫਸਾ ਰੱਖਿਆ ਸੀ। ਇਸ ਜਾਸੂਸੀ ਦੇ ਮਾਮਲੇ 'ਚ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਪੁਲਿਸ, ਜਲ ਸੈਨਾ ਦੀ ਖੁਫੀਆ ਇਕਾਈ ਤੇ ਕੇਂਦਰੀ ਖੁਫੀਆ ਏਜੰਸੀਆਂ ਨੇ ਸਾਂਝੀ ਕਾਰਵਾਈ 'ਚ ਸੱਤ ਜਲ ਸੈਨਿਕਾਂ ਨੂੰ ਗ੍ਰਿਫਤਾਰ ਕੀਤਾ ਸੀ।

Posted By: Rajnish Kaur