ਜੇਐੱਨਐੱਨ, ਨਵੀਂ ਦਿੱਲੀ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮੰਗਲਵਾਰ ਨੂੰ ਮੁੜ ਤੋਂ ਦੇਸ਼ 'ਚ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਕਈ ਸ਼ਹਿਰਾਂ 'ਚ ਤਾਂ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਜਾ ਪਹੁੰਚਿਆ ਹੈ। ਇਸ ਵਿਚਕਾਰ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੰਗਲਵਾਰ ਨੂੰ ਪੈਟਰੋਲ-ਡੀਜ਼ਲ ਦੇ ਕੀਮਤ 'ਚ ਇਸ ਵਾਧੇ ਦੇ ਪਿੱਛੇ ਕਾਰਨ 'ਤੇ ਗੱਲ ਕੀਤੀ ਹੈ। ਪ੍ਰਧਾਨ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਕ੍ਰੂਡ ਆਇਲ ਦੀ ਕੀਮਤ 'ਚ ਵਾਧੇ ਦੇ ਚੱਲਦਿਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਤੇਜ਼ੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕੀਮਤਾਂ ਹੌਲੀ-ਹੌਲੀ ਘੱਟ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਪਹਿਲਾਂ ਈਧਨ ਦੀ ਆਲਮੀ ਸਪਲਾਈ ਘੱਟ ਗਈ ਸੀ, ਇਸ ਨਾਲ ਉਤਪਾਦਨ ਵੀ ਘੱਟ ਕਰ ਦਿੱਤਾ ਗਿਆ ਪਰ ਹੁਣ ਉਦਯੋਗਿਕ ਗਤੀਵਿਧੀਆਂ ਦੇ ਪੱਟੜੀ 'ਤੇ ਆਉਣ ਤੋਂ ਮੰਗ ਵੱਧ ਰਹੀ ਹੈ ਤੇ ਇਸ ਨਾਲ ਹੀ ਕੀਮਤਾਂ ਵੀ ਵੱਧ ਰਹੀਆਂ ਹਨ। ਪ੍ਰਧਾਨ ਨੇ ਕਿਹਾ ਕਿ ਅਸੀਂ ਜੀਐੱਸਟੀ ਪਰਿਸ਼ਦ ਤੋਂ ਲਗਾਤਾਰ ਪੈਟਰੋਲੀਅਮ ਉਤਪਾਦਾਂ ਨੂੰ ਇਸ ਦੇ ਦਾਇਰੇ 'ਚ ਸ਼ਾਮਲ ਕਰਨ ਦੀ ਅਪੀਲ ਕਰ ਰਹੇ ਹਾਂ, ਕਿਉਂਕਿ ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ।

ਪੈਟਰੋਲੀਅਮ ਮੰਤਰੀ ਨੇ ਸੋਨੀਆ ਗਾਂਧੀ ਵੱਲੋਂ ਈਧਨ ਦੀਆਂ ਕੀਮਤਾਂ 'ਚ ਤੇਜ਼ੀ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਤੇ ਕਿਹਾ, ਸੋਨੀਆ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਰਾਜਸਥਾਨ ਤੇ ਮਹਾਰਾਸ਼ਟਰ 'ਚ ਜ਼ਿਆਦਾਤਰ ਟੈਕਸ ਹੈ। ਲਾਕਡਾਊਨ ਦੌਰਾਨ ਕੇਂਦਰ ਤੇ ਸੂਬੇ ਦੀ ਕਮਾਈ ਲਾਪਰਵਾਹੀ ਸੀ। ਅਸੀਂ ਨੌਕਰੀਆਂ ਵਧਾਉਣ ਲਈ ਬਜਟ 'ਚ ਵੱਖ-ਵੱਖ ਖੇਤਰਾਂ ਨੂੰ ਵੱਡੀ ਪੂੰਜੀ ਅਲਾਟ ਕੀਤੀ ਗਈ ਹੈ।'

Posted By: Amita Verma