ਜੇਐੱਨਐੱਨ, ਨਵੀਂ ਦਿੱਲੀ : ਦੁਨੀਆ ਭਰ ਦੇ ਦੇਸ਼ ਕੋਰੋਨਾ ਸੰਕ੍ਰਮਣ ਤੋਂ ਪਰੇਸ਼ਾਨ ਹਨ। ਲੱਖਾਂ ਦੀ ਆਬਾਦੀ ਸੰਕ੍ਰਮਿਤ ਹੈ ਤੇ ਕਿੰਨੇ ਹੀ ਲੋਕ ਇਸ ਵਾਇਰਸ ਦੀ ਲਪੇਟ 'ਚ ਆ ਕੇ ਹੁਣ ਤਕ ਮਰ ਵੀ ਚੁੱਕੇ ਹਨ। ਤਮਾਮ ਦੇਸ਼ਾਂ ਦੀਆਂ ਸਰਕਾਰਾਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਕੀਤਾ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਦੀ ਹਦਾਇਤ ਦਿੱਤੀ ਜਿਸ ਨਾਲ ਕੋਰੋਨਾ ਵਾਇਰਸ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਨ੍ਹਾਂ ਸਾਰਿਆਂ ਦੇ ਬਾਵਜੂਦ ਕੁਝ ਥਾਵਾਂ ਅਜਿਹੀਆਂ ਰਹੀਆਂ ਜਿਨ੍ਹਾਂ ਨੂੰ ਜ਼ਰੂਰੀ ਸੇਵਾਵਾਂ 'ਚ ਰੱਖਿਆ ਗਿਆ ਤੇ ਉਹ ਹਰ ਸਥਿਤੀ 'ਚ ਖੁੱਲ੍ਹੇ ਰਹੇ। ਇਨ੍ਹਾਂ ਖੁੱਲ੍ਹੀਆਂ ਰਹਿਣ ਵਾਲੀਆਂ ਥਾਵਾਂ ਤੋਂ ਵੀ ਵਾਇਰਸ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਨਾਲ ਇਨ੍ਹਾਂ ਥਾਵਾਂ 'ਤੇ ਵਾਇਰਸ ਦੇ ਜ਼ਿਆਦਾ ਦੇਰ ਤਕ ਠਹਿਰਣ ਦੀ ਗੱਲ ਕਹੀ ਜਾ ਰਹੀ ਹੈ ਜਿਸ 'ਚ ਸਭ ਤੋਂ ਜ਼ਿਆਦਾ ਖ਼ਤਰਾ ਪੈਟਰੋਲ ਪੰਪਾਂ ਤੋਂ ਦੱਸਿਆ ਜਾ ਰਿਹਾ ਹੈ। ਬੀਬੀਸੀ 'ਚ ਯੂਨੀਵਰਸਿਟੀ ਕਾਲਜ ਲੰਡਨ ਦੇ ਵਾਇਰੋਲਾਜਿਸਟ ਡਾ.ਜਾਓ ਗ੍ਰੋਵ ਦੇ ਹਵਾਲੇ ਤੋਂ ਇਹ ਗੱਲ ਕਹੀ ਗਈ ਹੈ।

ਯੂਨੀਵਰਸਿਟੀ ਕਾਲਜ ਲੰਡਨ ਦੇ ਵਾਇਰੋਲਾਜਿਸਟ ਡਾ.ਜਾਓ ਗ੍ਰੋਵ ਮੁਤਾਬਿਕ, ਕਿਸੇ ਧਾਤੂ ਜਾਂ ਪਲਾਸਟਿਕ ਨਾਲ ਬਣੀ ਸਤ੍ਹਾ 'ਤੇ ਵਾਇਰਸ ਕਈ ਦਿਨਾਂ ਤਕ ਜ਼ਿੰਦਾ ਰਹਿ ਸਕਦਾ ਹੈ। ਜਨਤਕ ਥਾਵਾਂ 'ਤੇ ਲੋਕਾਂ ਦੇ ਜਮ੍ਹਾਂ ਹੋਣ 'ਤੇ ਰੋਕ ਹੈ ਪਰ ਪੈਟਰੋਲ ਪੰਪ ਖੁੱਲ੍ਹੇ ਹਨ, ਇਸ ਕਾਰਨ ਹੁਣ ਅਜਿਹੇ ਦਾਅਵੇ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਪੈਟਰੋਲ ਪੰਪ 'ਤੇ ਵਾਇਰਸ ਕਈ ਦਿਨਾਂ ਤਕ ਮੌਜੂਦ ਰਹਿ ਸਕਦਾ ਹੈ ਇਸ ਕਾਰਨ ਸੰਕ੍ਰਮਣ ਫੈਲਣ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ।

ਬਿਨਾਂ ਮਾਸਕ ਵਾਲਿਆਂ ਨੂੰ ਪੈਟਰੋਲ ਨਾ ਦੇਣ ਦੀ ਵਕਾਲਤ

ਪੈਟਰੋਲ ਪੰਪ ਲਗਾਤਾਰ ਖੁੱਲ੍ਹੇ ਹਨ। ਸਰਕਾਰ ਨੇ ਪੈਟਰੋਲ ਪੰਪ ਨੂੰ ਜ਼ਰੂਰੀ ਸੇਵਾਵਾਂ ਦੀ ਕੈਟੇਗਰੀ 'ਚ ਰੱਖਿਆ ਹੈ। ਆਲ ਇੰਡੀਆ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਜੈ ਬੰਸਲ ਨੇ 19 ਅਪ੍ਰੈਲ ਨੂੰ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਦੇਸ਼ ਭਰ 'ਚ ਕਿਸੇ ਵੀ ਪੈਟਰੋਲ ਪੰਪ 'ਤੇ ਮਾਸਕ ਨਾ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਪੈਟਰੋਲ-ਡੀਜ਼ਲ ਨਹੀਂ ਦਿੱਤਾ ਜਾਵੇਗਾ। ਇਨਫੈਕਸ਼ਨ ਤੋਂ ਬਚਣ ਲਈ ਪੈਟਰੋਲ ਪੰਪ 'ਤੇ ਬਿਨਾਂ ਮਾਸਕ ਦੇ ਆਉਣ ਵਾਲਿਆਂ ਨੂੰ ਪੈਟਰੋਲ ਨਾ ਦੇਣ ਦਾ ਫ਼ੈਸਲਾ ਵੀ ਲਿਆ ਗਿਆ ਹੈ।

Posted By: Amita Verma