ਨਵੀਂ ਦਿੱਲੀ- ਅੱਜ ਲਗਾਤਾਰ ਦੱਸਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਲਗਾਤਾਰ 10ਵੇਂ ਦਿਨ ਤੇਲ 'ਚ ਕਮੀ ਦੇਖਣ ਨੂੰ ਮਿਲੀ ਹੈ। ਅੱਜ ਪੈਟਰੋਲ ਦੀਆਂ ਕੀਮਤਾਂ 'ਚ 40 ਪੈਸੇ ਤੇ ਡੀਜ਼ਲ ਦੀ ਕੀਮਤ 'ਚ 35 ਪੈਸੇ ਦੀ ਕਟੌਤੀ ਹੋਈ ਹੈ। ਇਹ ਲਗਾਤਾਰ 10ਵੇਂ ਦਿਨ ਜਾਰੀ ਹੈ। ਇਸ ਕਟੌਤੀ ਤੋਂ ਬਾਅਦ ਦਿੱਲੀ 'ਚ ਪੈਟਰੋਲ 80 ਰੁਪਏ 45 ਪੈਸੇ ਤੇ ਡੀਜ਼ਲ 74 ਰੁਪਏ 38 ਪੈਸੇ ਲੀਟਰ ਦੀ ਦਰ ਤੋਂ ਵਿਕ ਰਿਹਾ ਹੈ। ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 85 ਰੁਪਏ 93 ਪੈਸੇ ਤੇ ਡੀਜ਼ਲ ਦੀ ਕੀਮਤ 77 ਰੁਪਏ 96 ਪੈਸੇ ਲੀਟਰ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ ਦੀ ਕੀਮਤ 85 ਰੁਪਏ 73 ਪੈਸੇ ਤੇ ਡੀਜ਼ਲ ਦੀ 74 ਰੁਪਏ 13 ਪੈਸੇ ਪ੍ਰਤੀ ਲੀਟਰ ਦਰਜ ਕੀਤੀ ਗਈ। ਅੰਮਿ੍ਰਤਸਰ 'ਚ ਪੈਟਰੋਲ ਦੀ ਕੀਮਤ 86 ਰੁਪਏ 30 ਪੈਸੇ ਤੇ ਡੀਜ਼ਲ ਦੀ 74 ਰੁਪਏ 63 ਪੈਸੇ ਹੋ ਗਈ ਹੈ।