ਨਵੀਂ ਦਿੱਲੀ- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਰਾਹਤ ਦਾ ਸਿਲਸਿਲਾ ਜਾਰੀ ਹੈ। ਪਿਛਲੇ ਮਹੀਨੇ ਤੋਂ ਹੌਲੀ-ਹੌਲੀ ਲੋਕਾਂ ਦੀ ਜੇਬ 'ਤੇ ਬੋਝ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 10 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 17 ਪੈਸੇ ਤੇ ਡੀਜ਼ਲ 'ਚ 16 ਪੈਸੇ ਦੀ ਕਟੌਤੀ ਕੀਤੀ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 77.89 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 72.58 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ ਅੱਜ 83.40 ਰੁਪਏ ਤੇ ਡੀਜ਼ਲ 76.05 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ ਦੀ ਕੀਮਤ 83.09 ਰੁਪਏ ਤੇ ਡੀਜ਼ਲ ਦੀ 72.37 ਪੈਸੇ ਪ੍ਰਤੀ ਲੀਟਰ ਦਰਜ ਕੀਤੀ ਗਈ। ਅੰਮਿ੍ਰਤਸਰ 'ਤ ਪੈਟਰੋਲ ਦੀ ਕੀਮਤ 83.70 ਪੈਸੇ ਤੇ ਡੀਜ਼ਲ ਦੀ 72.89 ਰੁਪਏ ਪ੍ਰਤੀ ਲੀਟਰ ਨਾਲ ਵਿਕ ਰਿਹਾ ਹੈ।