ਅੰਮਿ੍ਰਤਸਰ- ਕੇਂਦਰੀ ਸਥਾਨਕ ਮੰਤਰੀ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਪਾਉਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਿਫਲ ਹੋ ਰਹੀ ਹੈ। ਕੇਂਦਰ 'ਚ ਕਾਂਗਰਸ ਦੇ ਸ਼ਾਸਨਕਾਲ ਦੇ ਦੌਰਾਨ ਜਦੋਂ ਡਾ. ਮਨਮਹੋਨ ਸਿੰਘ ਪ੍ਰਧਾਨ ਮੰਤਰੀ ਸੀ ਤਾਂ ਅੰਤਰ-ਰਾਸ਼ਟਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 50 ਪ੍ਰਤੀ ਡਾਲਰ ਬੈਰਲ ਸੀ, ਪਰ ਡਾਕਟਰ ਮਨਮੋਹਨ ਸਿੰਘ ਨੇ ਦੇਸ਼ 'ਚ ਕਦੀ ਵੀ ਪੈਟਰੋਲ ਦੀ ਕੀਮਤ 80 ਰੁਪਏ ਤੋਂ ਵੱਧਣ ਨਹੀਂ ਦਿੱਤੀ। ਜਦਕਿ ਭਾਜਪਾ ਦੇ ਸ਼ਾਸਨ ਕਾਲ ਦੇ ਦੌਰਾਨ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਤਾਂ ਅੰਤਰ-ਰਾਸ਼ਟਰੀ ਬਾਜ਼ਾਰ 'ਤ ਕੱਚੇ ਤੇਲ ਦੀਆਂ ਕੀਮਤਾਂ 40 ਡਾਲਰ ਪ੍ਰਤੀ ਬੈਰਲ ਤੋਂ ਡਿੱਗ ਗਈ ਸੀ। ਪਰ ਕੇਂਦਰ ਸਰਕਾਰ ਨੇ ਇਸ ਦਾ ਫਾਇਦਾ ਲੋਕਾਂ ਨੂੰ ਦੇਣ ਦੀ ਬਜਾਏ ਤੇਲ ਕੰਪਨੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਅਸਰ ਕਿਸਾਨਾਂ ਦੀ ਆਰਥਿਕ ਸਿਥਤੀ 'ਤੇ ਪਿਆ ਹੈ। 1992 'ਚ ਡੀਜ਼ਲ ਦੀ ਕੀਮਤ 6 ਰੁਪਏ ਪ੍ਰਤੀ ਲੀਟਰ ਸੀ ਜੋ ਕਿ ਅੱਜ 75 ਰੁਪਏ ਦੇ ਕਰੀਬ ਜਾ ਪਹੁੰਚੀ ਹੈ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਪੈਟਰੋਲ ਪਦਾਰਥਾਂ 'ਤੇ ਵਧ ਰਹੀ ਕੀਮਤਾਂ 'ਤੇ ਲਗਾਮ ਲਗਾਉਣ 'ਚ ਬੁਰੀ ਤਰ੍ਹਾਂ ਵਿਫਲ ਹੈ ਤੇ ਇਸ ਦੀ ਕੀਮਤ ਉਨ੍ਹਾਂ ਨੂੰ ਅੱਗਲੇ ਲੋਕ ਸਭਾ ਚੋਣਾਂ 'ਚ ਚੁਕਾਣੀ ਪਵੇਗੀ।