style="text-align: justify;"> ਨਵੀਂ ਦਿੱਲੀ (ਏਐੱਨਆਈ) : ਸਾਰੇ ਭਾਰਤੀ ਨਾਗਰਿਕਾਂ ਨੂੰ ਇਕ ਕੇਂਦਰੀ ਨੀਤੀ ਤਹਿਤ ਮੁਫਤ 'ਚ ਕੋਵਿਡ-19 ਵੈਕਸੀਨ ਲਾਉਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਹੈ। ਇਸ 'ਚ ਸੁਪਰੀਮ ਕੋਰਟ ਨੂੰ ਇਸ ਸਬੰਧੀ ਕੇਂਦਰ ਸਰਕਾਰ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਕਿਹਾ ਗਿਆ ਹੈ। ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਕੀਲ ਏ ਸੈਲਵਿਨ ਰਾਜਾ ਨੇ ਦਾਇਰ ਕਰਦਿਆਂ ਸੁਪਰੀਮ ਕੋਰਟ ਨੂੰ ਆਪਣੇ ਦੇਖ-ਰੇਖ 'ਚ ਇਕ ਆਜ਼ਾਦ ਸੰਸਥਾ ਬਣਾਉਣ ਲਈ ਕਿਹਾ ਹੈ ਜਿਹੜੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਇਕ ਬਰਾਬਰ ਨੀਤੀ ਤਹਿਤ ਮੁਫਤ ਵੈਕਸੀਨ ਲਾਈ ਜਾਣੀ ਯਕੀਨੀ ਬਣਾਈ ਜਾ ਸਕੇ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਧਾਰਾ 21 ਤਹਿਤ ਭਾਰਤ 'ਚ ਹਰ ਵਿਅਕਤੀ ਨੂੰ ਮੁਫਤ ਵੈਕਸੀਨ ਲਗਵਾਉਣ ਦਾ ਅਧਿਕਾਰ ਹੈ।