ਸਟੇਟ ਬਿਊਰੋ, ਕੋਲਕਾਤਾ : ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨਾਲ ਛੇੜਛਾੜ ਕਰ ਕੇ ਪੋਸਟ ਕਰਨ ਵਾਲੇ ਸਮੇਤ ਤਿੰਨ ਬੰਗਲਾਦੇਸ਼ੀ ਘੁਸਪੈਠੀਆਂ ਨੂੰ 24 ਪਰਗਨਾ (ਉੱਤਰ) ਜ਼ਿਲ੍ਹੇ 'ਚ ਬੰਗਾਲਦੇਸ਼ ਦੀ ਸਰਹੱਦ ਨਾਲ ਲੱਗਦੇ ਬਾਗ਼ਦਾ ਤੋਂ ਗਿ੍ਫ਼ਤਾਰ ਕੀਤਾ ਗਿਆ, ਜਿਸ ਘਰ 'ਚ ਉਹ ਰਹਿ ਰਹੇ ਸਨ, ਉਸ ਦੇ ਮਾਲਕ ਨੂੰ ਵੀ ਹਿਰਾਸਤ 'ਚ ਲਿਆ ਗਿਆ ਹੈ। ਫਿਰੋਜ਼ ਮੀਆਂ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਦੀ ਫੋਟੋ ਨਾਲ ਛੇੜਛਾੜ ਕਰ ਕੇ ਪੋਸਟ ਕੀਤੀ ਸੀ। ਜਾਂਚ ਕਰਨ ਤੋਂ ਬਾਅਦ ਲੱਗਾ ਕਿ ਉਹ ਇਕ ਬੰਗਲਾਦੇਸ਼ੀ ਘੁਸਪੈਠੀਆ ਸੀ। ਬੰਗਾਲ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ। ਉਸ ਦੇ ਨਾਲ ਰਹਿ ਰਹੇ ਦੋ ਹੋਰ ਘੁਸਪੈਠੀਆਂ ਨੂੰ ਵੀ ਭਾਰਤ 'ਚ ਰਹਿਣ ਦੀ ਉਸ ਨੇ ਵਿਵਸਥਾ ਕੀਤੀ ਸੀ। ਉਹ ਕਿਸੇ ਵੀ ਜਾਇਜ਼ ਦਸਤਾਵੇਜ਼ ਨੂੰ ਦਿਖਾਉਣ 'ਚ ਨਾਕਾਮ ਰਹੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਰਾਸ਼ਨ ਡੀਲਰ ਕ੍ਰਿਸ਼ਨਾ ਸਮਦਦਾਰ ਨੂੰ ਵੀ ਘੁਸਪੈਠੀਆਂ ਨੂੰ ਕਿਰਾਏਦਾਰ ਵਜੋਂ ਰਹਿਣ ਦੀ ਆਗਿਆ ਦੇਣ ਲਈ ਗਿ੍ਫ਼ਤਾਰ ਕੀਤਾ ਗਿਆ ਹੈ।