ਚੇਨਈ (ਪੀਟੀਆਈ) : ਕਾਂਚੀਪੁਰਮ ਜ਼ਿਲ੍ਹੇ ਵਿਚ ਈਵੀ ਰਾਮਾਸਮਯ ਪੇਰੀਆਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਤਾਮਿਲਨਾਡੂ ਦੇ ਸਿਆਸੀ ਆਗੂਆਂ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਸਲਾਵੱਕਮ ਵਿਚ ਨੁਕਸਾਨਿਆ ਬੁੱਤ ਮਿਲਣ ਪਿੱਛੋਂ ਇਲਾਕੇ ਵਿਚ ਹਫੜਾ-ਤਫੜੀ ਮੱਚ ਗਈ।

ਡੀਐੱਮਕੇ ਆਗੂ ਐੱਸ ਕੇ ਸਟਾਲਿਨ ਨੇ ਕਿਹਾ ਕਿ ਪੇਰੀਆਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਸ਼ਰਮਨਾਕ ਹੈ। ਰਾਜ ਸਰਕਾਰ ਅਜਿਹੇ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਰਾਜ ਪੁਲਿਸ ਦੇ ਡਾਇਰੈਕਟਰ ਜਨਰਲ ਐੱਲ ਕੇ ਤਿ੍ਪਾਠੀ ਨੇ ਪੇਰੀਆਰ ਜਾਂ ਹੋਰ ਕਿਸੇ ਆਗੂ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਿਚ ਸ਼ਾਮਲ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਪੀਐੱਮਕੇ ਆਗੂ ਐੱਸ ਰਾਮਦਾਸ ਨੇ ਘਟਨਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਸ਼ਾਂਤੀ ਵਿਵਸਥਾ ਨੂੰ ਨੁਕਸਾਨ ਪੁੱਜੇਗਾ। ਭਾਕਪਾ ਦੇ ਪ੍ਰਦੇਸ਼ ਸਕੱਤਰ ਆਰ ਮਤੁਾਰਸਨ ਅਤੇ ਏਐੱਮਐੱਮਕੇ ਆਗੂ ਟੀਟੀਵੀ ਦਿਨਾਕਰਨ ਨੇ ਵੀ ਤੋੜਫੋੜ ਦੀ ਨਿੰਦਾ ਕੀਤੀ ਹੈ।

ਮਦਰਾਸ ਹਾਈ ਕੋਰਟ 'ਚ ਰਜਨੀਕਾਂਤ ਖ਼ਿਲਾਫ਼ ਅਰਜ਼ੀ ਖ਼ਾਰਜ

ਇਹ ਘਟਨਾ ਤਾਮਿਲਨਾਡੂ ਵਿਚ ਛਿੜੀ ਇਕ ਨਵੀਂ ਬਹਿਸ ਵਿਚਕਾਰ ਹੋਈ ਹੈ। ਅਭਿਨੇਤਾ ਰਜਨੀਕਾਂਤ ਨੇ ਪਿਛਲੇ ਹਫ਼ਤੇ ਦ੍ਵਿੜ ਆਗੂੁ ਦੀ 1971 ਦੀ ਰੈਲੀ ਦੇ ਬਾਰੇ ਟਿੱਪਣੀ ਕਰ ਕੇ ਵਿਵਾਦ ਨੂੰ ਜਨਮ ਦਿੱਤਾ ਹੈ। ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਰਜਨੀਕਾਂਤ ਖ਼ਿਲਾਫ਼ ਦਾਇਰ ਅਰਜ਼ੀ ਖ਼ਾਰਜ ਕਰ ਦਿੱਤੀ। ਅਰਜ਼ੀ ਦ੍ਵਿੜ ਵਿਧੁਤਲੈ ਕਜ਼ਗਮ ਨੇ ਦਾਇਰ ਕੀਤੀ ਸੀ। ਅਦਾਲਤ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਉਣ ਦੇ 15 ਦਿਨਾਂ ਅੰਦਰ ਪਟੀਸ਼ਨਕਰਤਾ ਅਦਾਲਤ ਕਿਉਂ ਪੁੱਜਾ ਹੈ।

ਤਾਮਿਲ ਪੱਤ੍ਕਾ ਤੁਗਲਕ ਵੱਲੋਂ 14 ਜਨਵਰੀ ਨੂੰ ਕਰਵਾਏ ਇਕ ਪ੍ਰੋਗਰਾਮ ਵਿਚ ਰਜਨੀਕਾਂਤ ਨੇ ਕਿਹਾ ਸੀ ਕਿ ਸਲੇਮ ਵਿਚ 1971 ਵਿਚ ਪੇਰੀਆਰ ਨੇ ਰੈਲੀ ਕੱਢੀ ਸੀ ਜਿਸ ਵਿਚ ਉਨ੍ਹਾਂ ਨੇ ਭਗਵਾਰ ਸ਼੍ਰੀਰਾਮ ਅਤੇ ਸੀਤਾ ਦੀ ਨਗਨ ਬੁੱਤ ਰੱਖਿਆ ਸੀ। ਉਨ੍ਹਾਂ ਦੇ ਬੁੱਤ ਨੂੰ ਚੰਦਨ ਦੀ ਮਾਲਾ ਪਾਈ ਗਈ ਸੀ। ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣ ਵਿਚ ਆਪਣੀ ਸਿਆਸੀ ਪਾਰਟੀ ਉਤਾਰਣ ਵਿਚ ਲੱਗੇ ਅਭਿਨੇਤਾ ਨੇ ਮਾਫ਼ੀ ਮੰਗਣ ਤੋਂ ਮਨ੍ਹਾ ਕਰ ਦਿੱਤਾ ਹੈ। ਦ੍ਵਿੜ ਸੰਗਠਨ ਰਜਨੀਕਾਂਤ ਤੋਂ ਮਾਫ਼ੀ ਮੰਗਣ ਦੀ ਮੰਗ ਕਰ ਰਹੇ ਹਨ।