ਜੇਐੱਨਐੱਨ, ਏਐੱਨਆਈ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੱਤਿਆਕਾਂਡ 'ਚ ਦੋਸ਼ੀ ਪੇਰਾਰਿਵਲਨ, ਮੰਗਲਵਾਰ ਨੂੰ ਕੇਂਦਰੀ ਜੇਲ੍ਹ ਵੇਲੋਰ ਤੋਂ ਪੈਰੋਲ 'ਤੇ ਬਾਹਰ ਆਵੇਗਾ। ਕੋਰਟ ਨੇ ਉਸ ਨੂੰ 12 ਨਵੰਬਰ ਤੋਂ ਲੈ ਕੇ 13 ਦਸੰਬਰ ਤਕ ਦੀ ਪੈਰੋਲ ਦਿੱਤੀ ਹੈ। ਉਹ ਆਪਣੇ ਪਿਤਾ ਦੀ ਖਰਾਬ ਸਿਹਤ ਕਾਰਨ ਅਸਾਥੀ ਰੂਪ ਤੋਂ ਰਿਹਾਅ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ, ਇਹ ਦੂਜੀ ਵਾਰ ਹੈ ਜਦੋਂ ਪੇਰਾਰਿਵਲਨ ਪੈਰੋਲ 'ਤੇ ਬਾਹਰ ਆਉਣਗੇ। 2017 'ਚ, ਉਨ੍ਹਾਂ ਨੂੰ 30 ਦਿਨਾਂ ਲਈ ਰਿਹਾਅ ਕਰ ਦਿੱਤਾ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਮਾਂ ਦੀ ਬੇਨਤੀ 'ਤੇ 30 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਸੀ।

Posted By: Amita Verma