ਜਾਗਰਣ ਬਿਊਰੋ, ਨਵੀਂ ਦਿੱਲੀ : ਸਰਕਾਰ ਨੇ ਗ਼ਰੀਬਾਂ ਤੇ ਮੱਧ ਵਰਗੀ ਪਰਿਵਾਰਾਂ ਨੂੰ ਰਾਹਤ ਦਿੰਦਿਆਂ ਹੋਇਆਂ ਅੰਤਰਿਮ ਬਜਟ ਵਿਚ ਆਮਦਨ ਕਰ ਦੇ ਸਬੰਧ ਵਿਚ ਛੋਟ ਦਿੱਤੀ ਹੈ। 9 ਤੋਂ ਸਾਢੇ 9 ਲੱਖ ਰੁਪਏ ਆਮਦਨ ਵਾਲੇ ਵਿਅਕਤੀ ਬਿਹਤਰ ਬਚਤ ਤੇ ਨਿਵੇਸ਼ ਪ੍ਬੰਧਾਂ ਜ਼ਰੀਏ ਟੈਕਸ ਦੇਣ ਤੋਂ ਬੱਚ ਸਕਦੇ ਹਨ। ਮੋਦੀ ਸਰਕਾਰ ਨੇ ਇਹ ਇਸ਼ਾਰਾ ਦਿੱਤਾ ਹੈ ਕਿ ਜੇ ਉਹ ਦੁਬਾਰਾ ਚੁਣ ਕੇ ਸੱਤਾ ਵਿਚ ਆਏ ਤਾਂ ਵਿੱਤੀ ਵਰ੍ਹਾ 2019-20 ਦੇ ਨਿਯਮਤ ਬਜਟ ਵਿਚ ਕਰਦਾਤਿਆਂ ਨੂੰ ਹੋਰ ਰਾਹਤ ਮਿਲ ਸਕਦੀ ਹੈ।

ਲੋਕ ਸਭਾ ਵਿਚ ਜ਼ੁਬਾਨੀ ਵੋਟਾਂ ਨਾਲ ਇਹ ਬਿਲ ਪਾਸ ਕਰ ਦਿੱਤਾ ਗਿਆ ਹੈ। ਕਾਰਜਵਾਹਕ ਵਿੱਤ ਮੰਤਰੀ ਪਿਊਸ਼ ਗੋਇਲ ਨੇ ਆਖਿਆ ਹੈ ਕਿ ਉਨ੍ਹਾਂ ਨੇ ਵਿੱਤੀ ਬਿਲ 2019 ਦੇ ਜ਼ਰੀਏ ਨਾਲ ਟੈਕਸ ਦੀਆਂ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਬਸ ਕੁਝ ਛੋਟ ਦਿੱਤੀ ਹੈ ਤਾਂ ਜੋ ਅਰਥ ਵਿਵਸਥਾ ਵਿਚ ਖ਼ਰਚੇ ਵਧਾਏ ਜਾ ਸਕਣ। ਿਫ਼ਲਹਾਲ ਸਰਕਾਰ ਨੇ ਛੋਟੇ ਕਰਦਾਤਿਆਂ ਨੂੰ ਸਹੂਲਤਾਂ ਦਿੱਤੀਆਂ ਹਨ। ਇਹ ਕਿਉਂਕਿ ਅੰਤਰਿਮ ਬਜਟ ਸੀ, ਇਸ ਲਈ ਸਰਕਾਰ ਵਾਧੂ ਟੈਕਸ ਨਹੀਂ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜੁਲਾਈ ਵਿਚ ਲਿਆਵਾਂਗੇ, ਉਸ ਮਗਰੋਂ ਮੁਲਕ ਵਿਚ ਉਤਸ਼ਾਹ ਆਵੇਗਾ। ਭਾਜਪਾ ਵੱਲੋਂ ਮੈਂਬਰਾਂ ਨੇ ਮੇਜ ਥਾਪੜ ਕੇ ਇਸ ਦਾ ਸਵਾਗਤ ਕੀਤਾ।

ਗੋਇਲ ਨੇ ਕਿਹਾ ਕਿ ਿਫ਼ਲਹਾਲ ਸਰਕਾਰ ਨੇ ਅੰਤਰਮ ਬਜਟ ਵਿਚ ਕੋਈ ਰਾਹਤ ਨਹੀਂ ਹੈ। ਉਨ੍ਹਾਂ ਕਿਹਾ ਕਿ ਛੋਟੇ ਕਰਦਾਤਿਆਂ ਨੂੰ ਸਰਕਾਰ ਨੇ ਅੰਤਰਿਮ ਬਜਟ ਵਿਚ ਇਹ ਛੋਟ ਇਸ ਕਰ ਕੇ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚੋਂ ਟੀਡੀਐੱਸ ਨਾ ਕੱਟਿਆ ਜਾਵੇ। ਜੇ ਟੀਡੀਐੱਸ ਕੱਟਦਾ ਹੈ ਤਾਂ ਉਨ੍ਹਾਂ ਨੂੰ ਰਿਟਰਨ ਭਰ ਕੇ ਵਾਪਸ ਲੈਣੀ ਪੈਣੀ ਸੀ। ਉਨ੍ਹਾਂ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਕਾਮੇ ਦੁਖੀ ਦੇ ਦੁਖੀ ਰਹਿਣ। ਉਨ੍ਹਾਂ ਕਿਹਾ ਕਿ ਪਿਛਲੀ ਯੂਪੀਏ ਸਰਕਾਰ ਵਾਂਗ ਮੋਦੀ ਸਰਕਾਰ ਨੇ ਗ਼ਰੀਬਾਂ ਦੀਆਂ ਵਰਤੋਂ ਦੀਆਂ ਵਸਤਾਂ 'ਤੇ ਟੈਕਸ ਨਹੀਂ ਘਟਾਇਆ ਹੈ।

ਵਿਰੋਧੀ ਧਿਰ ਨੇ ਪੁੱਿਛਆ, ਕਿੱਥੇ ਨੇ ਅੱਛੇ ਦਿਨ

ਇਸ ਤੋਂ ਪਹਿਲਾਂ ਚਰਚਾ ਵਿਚ ਹਿੱਸਾ ਲੈਂਦਿਆਂ ਵਿਰੋਧੀ ਦਲਾਂ ਦੇ ਮੈਂਬਰਾਂ ਨੇ ਸਰਕਾਰ 'ਤੇ ਨਿਸ਼ਾਨ ਵਿੰਨ੍ਹਦਿਆਂ ਪੁੱਿਛਆ ਕਿ ਸਰਕਾਰ ਦੱਸੇ ਅੱਛੇ ਦਿਨ ਕਿੱਥੇ ਹਨ। ਹਾਲਾਂਕਿ ਰਾਜ ਕਰਦੀ ਧਿਰ ਦੇ ਮੈਂਬਰਾਂ ਨੇ ਇਸ ਦੋਸ਼ ਨੂੰ ਖ਼ਾਰਿਜ ਕਰ ਦਿੱਤਾ। ਕਾਂਗਰਸੀ ਆਗੂ ਕੇਸੀ ਵੇਣੂਗੋਪਾਲ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਬੀਤੇ ਸਾਢੇ ਚਾਰ ਸਾਲਾਂ ਵਿਚ ਕੁਝ ਨਹੀਂ ਕੀਤਾ ਤੇ ਹੋਰ ਵਾਅਦੇ ਕਰੀ ਜਾ ਰਹੇ ਹਨ।