ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ (ਕੋਵਿਡ-19) ਦੀ ਲਪੇਟ ’ਚ ਹੈ, ਇਸ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਫੇਸ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਜਿਹੇ ਨਿਯਮਾਂ ਦਾ ਪਾਲਣ ਕਰਨ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਪਰ ਸਰਕਾਰ ਵੱਲੋਂ ਸਖ਼ਤੀ ਵਰਤਣ ਦੇ ਬਾਵਜੂਦ ਕਈ ਲੋਕ ਭੀੜ-ਭੜੱਕੇ ਵਾਲੀਆਂ ਥਾਂਵਾਂ ’ਤੇ ਨਿਯਮਾਂ ਦੀ ਉਲੰਘਣਾ ਕਰਦੇ ਦਿਖਾਈ ਦਿੰਦੇ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਹੈ, ਜਿਸ ’ਚ ਲੋਕ ਬਿਨਾਂ ਮਾਸਕ ਲਗਾਏ ਘੁੰਮ ਰਹੇ ਹਨ, ਅਜਿਹੇ ’ਚ ਇਕ ਛੋਟੇ ਜਿਹੇ ਬੱਚੇ ਨੇ ਜੋ ਕੀਤਾ, ਉਹ ਲੋਕਾਂ ਦਾ ਦਿਲ ਜਿੱਤ ਰਿਹਾ ਹੈ।

ਇਹ ਵੀਡੀਓ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੀ ਹੈ, ਵੀਡੀਓ ’ਚ ਸੈਰ-ਸਪਾਟਾ ਕਰਨ ਆਏ ਲੋਕ ਬਿਨਾਂ ਮਾਸਕ ਘੁੰਮਦੇ ਦਿਖਾਈ ਦੇ ਰਹੇ ਹਨ, ਅਜਿਹੇ ’ਚ ਛੋਟਾ ਬੱਚਾ ਹੱਥ ’ਚ ਡੰਡਾ ਲੈ ਕੇ ਲੋਕਾਂ ਨੂੰ ਮਾਸਕ ਲਗਾਉਣ ਨੂੰ ਕਹਿ ਰਿਹਾ ਹੈ। ਇੰਨਾ ਹੀ ਨਹੀਂ ਮਾਸੂਮ ਹਰ ਆਉਣ ਜਾਣ ਵਾਲੇ ਨੂੰ ਪੁੱਛਦਾ ਹੈ ਕਿ ‘ਮਾਸਕ ਕਿੱਥੇ ਹੈ?’

ਜੰਮ ਕੇ ਹੋ ਰਹੀ ਤਾਰੀਫ਼

ਵੀਡੀਓ ਦੇਖ ਕੇ ਯਕੀਨਨ ਬੱਚੇ ਦੀ ਸਮਝਦਾਰੀ ’ਤੇ ਤੁਹਾਨੂੰ ਵੀ ਮਾਣ ਮਹਿਸੂਸ ਹੁੰਦਾ ਹੋਵੇਗਾ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿਥੇ ਕੁਝ ਲੋਕ ਬੱਚੇ ਦੀ ਤਾਰੀਫ਼ ਕਰ ਰਹੇ ਹਨ, ਉਥੇ ਹੀ ਕੁਝ ਯੂਜ਼ਰਜ਼ ਬਿਨਾਂ ਮਾਸਕ ਲਗਾਏ ਘੁੰਮ ਰਹੇ ਲੋਕਾਂ ਨੂੰ ‘ਲਾਪਰਵਾਹ’ ਵੀ ਦੱਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਤੇ ਲੋਕ ਇਸ ਬੱਚੇ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।

Posted By: Ramanjit Kaur