ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਦਿੱਲੀ 'ਚ ਆਉਣ ਵਾਲੀ 26 ਅਪ੍ਰੈਲ ਤਕ ਲਾਕਡਾਊਨ ਦੇ ਐਲਾਨ ਤੋਂ ਬਾਅਦ ਸ਼ਹਿਰ'ਚ ਸ਼ਰਾਬ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਦੇਖੀ ਜਾ ਰਹੀ ਹੈ। ਦਰਅਸਲ, ਬੁੱਧਵਾਰ 21 ਅਪ੍ਰੈਲ ਨੂੰ ਰਾਮਨੌਮੀ ਦੇ ਚੱਲਦਿਆਂ ਦਿੱਲੀ 'ਚ ਡਰਾਈ ਡੇਅ ਤੇ ਫਿਰ ਲਾਕਡਾਊਨ ਕਾਰਨ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਅਜਿਹੇ 'ਚ ਸੋਮਵਾਰ ਦੁਪਹਿਰ 'ਚ ਜਿਵੇਂ ਹੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ ਦਾ ਐਲਾਨ ਕੀਤਾ ਤਾਂ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀ-ਲੰਬੀ ਲਾਈਨਾਂ ਦਿਖਾਈ ਦਿੱਤੀਆਂ।

ਸਰੀਰਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ

ਦਿੱਲੀ ਦੇ ਲਾਜਪਤਨਗਰ, ਲੱਛਮੀ ਨਗਰ, ਜਹਾਂਗੀਰਪੁਰੀ ਸਮੇਤ ਤਮਾਮ ਇਲਾਕਿਆਂ 'ਚ ਸ਼ਰਾਬ ਦੀਆਂ ਦੁਕਾਨਾਂ 'ਚ ਭੀੜ ਜੁਟੀ ਹੈ। ਇਸ ਦੌਰਾਨ ਲਾਈਨ 'ਚ ਲੱਗਣ ਵਾਲੇ ਸਰੀਰਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਇਸ ਤੋਂ ਪਹਿਲਾਂ ਪਿਛਲੇ ਸਾਲ ਜਦੋਂ ਦਿੱਲੀ 'ਚ ਲੰਬੇ ਸਮੇਂ ਤੋਂ ਬਾਅਦ ਲਾਕਡਾਊਨ 3.0 ਜਨਤਾ ਨੂੰ ਕਈ ਤਰ੍ਹਾਂ ਦੀ ਰਿਆਇਤ ਮਿਲੀ ਤਾਂ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਭਾਰੀ ਭੀੜ ਨਜ਼ਰ ਆਈ ਸੀ। ਇਸ ਦੌਰਾਨ ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ ਕੋਈ ਵੀ ਸਰੀਰਕ ਦੂਰੀ ਦਾ ਪਾਲਣ ਨਹੀਂ ਕਰ ਰਿਹਾ ਸੀ ਅਜਿਹੇ 'ਚ ਦਿੱਲੀ ਪੁਲਿਸ ਨੂੰ ਲਾਠੀ ਚਾਰਜ ਨਾਲ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਉਣਾ ਪਿਆ ਸੀ।

Posted By: Amita Verma