ਨਈ ਦੁਨੀਆ, ਨਵੀਂ ਦਿੱਲੀ : Pension Scheme ਕੇਂਦਰ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਪੈਨਸ਼ਨ ਯੋਜਨਾ ਨੂੰ ਲੈ ਕੇ ਅੱਜ ਇਕ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ ਹੁਣ NPS (National Pension Scheme) ਨਾਲ ਜੁੜੇ ਸਰਕਾਰੀ ਕਰਮਚਾਰੀਆਂ ਨੂੰ ਹੁਣ ਪੁਰਾਣੀ ਪੈਨਸ਼ਨ ਯੋਜਨਾ OPS (Old Pension Scheme) 'ਚ ਸ਼ਾਮਲ ਹੋਣ ਦੀ ਛੋਟ ਮਿਲ ਗਈ ਹੈ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੋਇਆ ਕਿ ਉਹ ਤਮਾਮ ਕੇਂਦਰੀ ਕਰਮਚਾਰੀ ਜੋ 1 ਜਨਵਰੀ 2004 ਜਾਂ ਇਸ ਤੋਂ ਪਹਿਲਾਂ ਦੀ ਮਿਆਦ 'ਚ ਸਰਾਕਰੀ ਸੇਵਾ 'ਚ ਆਏ, ਉਹ ਵੀ ਇਸ ਪੁਰਾਣੀ ਪੈਨਸ਼ਨ ਯੋਜਨਾ ਦਾ ਲਾਭ ਲੈਣ ਦੇ ਪਾਤਰ ਹੋਣਗੇ। ਇਸ ਨਾਲ ਕੋਈ ਫਰਕ ਨਹੀਂ ਪਵੇਗਾ ਕਿ ਉਨ੍ਹਾਂ ਦੀ ਨਿਯੁਕਤੀ ਉਕਤ ਤਰੀਕ ਤੋਂ ਬਾਅਦ ਹੋਈ ਹੋਵੇ। ਇਨ੍ਹਾਂ ਸਾਰੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਯੋਜਨਾ ਦਾ ਫਾਇਦਾ ਮਿਲੇਗਾ। ਅਸਲ 'ਚ, ਪੁਰਾਣੀ ਪੈਨਸ਼ਨ ਯੋਜਨਾ 'ਚ ਪੈਨਸ਼ਨ ਦੀ ਰਾਸ਼ੀ ਪਿਛਲੀ ਜਾਰੀ ਹੋਈ ਤਨਖ਼ਾਹ ਦੇ ਆਧਾਰ 'ਤੇ ਬਣਦੀ ਸੀ। ਪੁਰਾਣੀ ਪੈਨਸ਼ਨਲ ਯੋਜਨਾ 'ਚ ਡੀਏ ਮਹਿੰਗਾਈ ਭੱਤਾ ਵੀ ਵਧ ਜਾਂਦਾ ਸੀ।

ਜਦੋਂ ਵੀ ਕੇਂਦਰ ਸਰਕਾਰ ਕੋਈ ਨਵਾਂ ਤਨਖ਼ਾਹ ਕਮਿਸ਼ਨ ਅਮਲ 'ਚ ਲਿਆਉਂਦੀ ਹੈ ਤਾਂ ਇਸ ਦਾ ਅਸਰ ਪੈਨਸ਼ਨ 'ਤੇ ਵੀ ਹੁੰਦਾ ਹੈ ਅਤੇ ਪੈਨਸ਼ਨ ਵੀ ਵਧਦੀ ਹੈ। ਯਾਦ ਰਹੇ ਕਿ ਕੇਂਦਰ 'ਚ ਓਪੀਐੱਸ ਪੁਰਾਣੀ ਪੈਨਸ਼ਨ ਯੋਜਨਾ ਨੂੰ 1 ਜਨਵਰੀ 2004 ਤੋਂ ਲਾਗੂ ਕੀਤਾ ਗਿਆ ਸੀ ਅਤੇ ਇਸ ਤੋਂ ਬਅਦ ਹੀ ਐੱਨਪੀਐੱਸ ਨਵੀਂ ਪੈਨਸ਼ਨ ਯੋਜਨਾ ਸਾਹਮਣੇ ਆਈ। ਇਹ ਗੱਲ ਵੱਖ ਹੈ ਕਿ ਸਰਕਾਰੀ ਕਰਮਚਾਰੀ ਅਜੇ ਵੀ ਪੁਰਾਣੀ ਪੈਨਸ਼ਨ ਯੋਜਨਾ ਨੂੰ ਹੀ ਸ਼੍ਰੇਸ਼ਠ ਮੰਨਦੇ ਹਨ। ਸਰਕਾਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਇਸ ਆਦੇਸ਼ ਨੂੰ ਲਾਗੂ ਕਰਨ ਲਈ ਕਿਹਾ ਹੈ।

ਲਾਭ ਲੈਣ ਲਈ 31 ਮਈ 2020 ਦਾ ਸਮਾਂ

ਸਰਕਾਰੀ ਸੇਵਾ 'ਚ ਨਿਯੁਕਤੀ ਦਾ ਨਤੀਜਾ ਜੇਕਰ 1 ਜਨਵਰੀ 2004 ਤੋਂ ਪਹਿਲਾਂ ਐਲਾਨ ਹੋ ਚੁੱਕਿਆ ਹੈ ਅਤੇ ਪੁਲਿਸ ਵੈਰੀਫਿਕੇਸ਼ਨ, ਮੈਡੀਕਲ ਜਾਂਚ ਜਾ ਕਿਸੇ ਹੋਰ ਕਾਰਨ ਨਿਯੁਕਤੀ 'ਚ ਦੇਰੀ ਹੋਈ ਹੈ ਤਾਂ ਇਸ ਲਈ ਕਰਮਚਾਰੀ ਜ਼ਿੰਮੇਵਾਰ ਨਹੀਂ ਹੈ। ਕਿਉਂਕਿ ਇਹ ਸ਼ਾਸਨ ਪੱਧਰ 'ਤੇ ਮਾਮਲਾ ਹੈ। ਲਿਹਾਜ਼ਾ, ਅਜਿਹੇ ਕਰਮਚਾਰੀਆਂ ਨੂੰ ਵਨ ਟਾਈਮ ਆਪਸ਼ਨ ਦਿੱਤਾ ਜਾ ਰਿਹਾ ਹੈ ਕਿ ਉਹ ਇਸ ਸਬੰਧੀ ਪੈਨਸ਼ਨ ਵਿਭਾਗ ਨਾਲ ਸੰਪਰਕ ਕਰਨ ਅਤੇ ਪੁਰਾਣੀ ਪੈਨਸ਼ਨ ਯੋਜਨਾ ਦਾ ਲਾਭ ਲੈਣ। ਇਸ ਲਈ ਕੇਂਦਰ ਸਰਕਾਰ ਨੇ ਆਉਂਦੀ 31 ਮਈ 2020 ਤਕ ਦਾ ਸਮਾਂ ਨਿਸ਼ਚਿਤ ਕੀਤਾ ਹੈ।

ਕੀ ਹੈ ਐੱਨਪੀਐੱਸ NPS

NPS ਐੱਨਪੀਐੱਸ ਨਵੀਂ ਪੈਨਸ਼ਨ ਯੋਜਨਾ ਭਾਵ ਐੱਨਪੀਐੱਸ ਬੀਤੀ 1 ਜਨਵਰੀ 2004 ਤੋਂ ਲਾਗੂ ਕੀਤੀ ਗਈ ਸੀ। ਕਈ ਰਾਜਾਂ 'ਚ ਇਕ ਅਪ੍ਰੈਲ 2004 ਤੋਂ ਐੱਨਪੀਐੱਸ ਲਾਗੂ ਹੋਈ ਸੀ। ਇਸ 'ਚ ਖ਼ਾਸ ਗੱਲ ਇਹ ਹੈ ਕਿ ਐੱਨਪੀਐੱਸ 'ਚ ਨਵੀਂ ਨਿਯੁਕਤੀ ਵਾਲੇ ਕਰਮਚਾਰੀਆਂ ਨੂੰ ਸੇਵਾ ਮੁਕਤੀ ਸਮੇਂ ਪੁਰਾਣੇ ਕਰਮਚਾਰੀਆਂ ਦੇ ਬਰਾਬਰ ਹੀ ਪੈਨਸ਼ਨ ਅਤੇ ਫੈਮਿਲੀ ਪੈਨਸ਼ਨ ਦੇ ਲਾਭ ਨਹੀਂ ਮਿਲਣਗੇ। ਇਸ ਪੈਨਸ਼ਨ ਯੋਜਨਾ 'ਚ ਨਵੇਂ ਕਰਮਚਾਰੀਆਂ ਤੋਂ ਤਨਖ਼ਾਹ ਅਤੇ ਮਹਿੰਗਾਈ ਭੱਤੇ ਦਾ 10 ਫ਼ੀਸਦੀ ਅੰਸ਼ਦਾਨ ਲਿਆ ਜਾਂਦਾ ਹੈ, ਜਦੋਂਕਿ ਸਰਕਾਰ 14 ਫ਼ੀਸਦੀ ਅੰਸ਼ਦਾਨ ਮਿਲਾਉਂਦੀ ਹੈ।

ਨਵੀਂ ਪੈਨਸ਼ਨ ਅਤੇ ਪੁਰਾਣੀ ਪੈਨਸ਼ਨ ਦੀ ਤੁਲਨਾ

ਐੱਨਪੀਐੱਸ ਅਤੇ ਓਪੀਐੱਸ ਭਾਵ ਨਵੀਂ ਪੈਨਸ਼ਨ ਅਤੇ ਪੁਰਾਣੀ ਪੈਨਸ਼ਨ ਯੋਜਨਾ ਦੀ ਤੁਲਨਾ ਕੀਤੀ ਜਾਵੇ ਤਾਂ ਪੁਰਾਣੀ ਪੈਨਸ਼ਨ ਦੇ ਜ਼ਿਆਦਾ ਫ਼ਾਇਦੇ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੈਨਸ਼ਨਰ ਦੇ ਨਾਲ ਉਸ ਦੇ ਪੂਰੇ ਪਰਿਵਾਰ ਦੀ ਸੁਰੱਖਿਆ ਇਸ 'ਚ ਸ਼ਾਮਲ ਰਹਿੰਦੀ ਹੈ। ਸੇਵਾ ਮੁਕਤ ਹੋਏ ਕਰਮਚਾਰੀ ਨੂੰ ਜੇਕਰ ਇਸ ਦਾ ਲਾਭ ਮਿਲਦਾ ਹੈ ਤਾਂ ਇਸ ਨਾਲ ਉਸ ਦੀ ਸੇਵਾਮੁਕਤੀ ਸੁਰੱਖਿਅਤ ਹੋ ਜਾਂਦੀ ਹੈ। ਸਰਕਾਰ ਦੇ ਆਦੇਸ਼ 'ਚ ਇਹ ਕਿਹਾ ਗਿਆ ਹੈ ਕਿ ਓਪੀਐੱਸ ਲਈ ਪਾਤਰ ਹੋਣ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਦਾ ਐੱਨਪੀਐੱਸ ਖ਼ਾਤਾ ਬੰਦ ਕਰ ਦਿੱਤਾ ਜਾਵੇਗਾ।

ਓਪੀਐੱਸ ਪੁਰਾਣੀ ਪੈਨਸ਼ਨਲ ਮਿਲਣ ਨਾਲ ਹੋਣਗੇ ਇਹ ਲਾਭ

-ਓਪੀਐੱਸ ਆਖ਼ਰੀ ਕੱਢੀ ਤਨਖ਼ਾਹ ਦੇ ਆਧਾਰ 'ਤੇ ਤਿਆਰ ਕੀਤੀ ਜਾਂਦੀ ਸੀ।

-ਓਪੀਐੱਸ 'ਚ ਡੀਏ ਵੀ ਵਧ ਜਾਂਦਾ ਸੀ, ਜਦੋਂ ਵੀ ਮਹਿੰਗਾਈ ਦਰ ਵਧਦੀ ਸੀ।

-ਸਰਕਾਰ ਜਦੋਂ ਵੀ ਕੋਈ ਨਵੀਂ ਤਨਖ਼ਾਹ ਸਕੀਮ ਲਾਗੂ ਕਰਦੀ ਹੈ ਤਾਂ ਇਸ ਨਾਲ ਪੈਨਸ਼ਨ 'ਚ ਵੀ ਵਾਧਾ ਦਰਜ ਕੀਤਾ ਜਾਂਦਾ ਹੈ।

Posted By: Jagjit Singh