ਜੇਐੱਨਐੱਨ, ਨਵੀਂ ਦਿੱਲੀ : ਕਰਨਾਟਕ ਦੇ ਪੇਜਾਵਰ ਮਠ ਦੇ ਵਿਸ਼ਵੇਸ਼ਾ ਤੀਰਥ ਸਵਾਮੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਐਤਵਾਰ ਸਵੇਰੇ ਉਨ੍ਹਾਂ ਨੂੰ ਕਸਤੂਰਬਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦੇਹਾਂਤ 'ਤੇ ਪੀਐੱਮ ਮੋਦੀ ਨੇ ਵੀ ਦੁੱਖ ਪ੍ਰਗਟਾਇਆ। ਮੋਦੀ ਨੇ ਵਿਸ਼ਵੇਸ਼ਾ ਤੀਰਥ ਸਵਾਮੀ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਉਂਦਿਆਂ ਟਵੀਟ ਕੀਤਾ ਕਿ ਸ਼੍ਰੀ ਪੇਜਾਵਰ ਮਠ ਦੇ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀਜੀ, ਉਡੁਪੀ 'ਚ ਉਨ੍ਹਾਂ ਲੱਖਾਂ ਲੋਕਾਂ ਦੇ ਦਿਲਾਂ ਤੇ ਦਿਮਾਗ਼ 'ਚ ਰਹਿਣਗੇ ਜਿਨ੍ਹਾਂ ਲਈ ਉਹ ਹਮੇਸ਼ਾ ਇਕ ਮਾਰਗਦਰਸ਼ਕ ਸਨ। ਸੇਵਾ ਤੇ ਅਧਿਆਤਮਕਤਾ ਦਾ ਇਕ ਪਾਵਰਹਾਊਸ ਸਨ। ਉਨ੍ਹਾਂ ਸਮਾਜ ਲਈ ਲਗਾਤਾਰ ਤੇ ਜ਼ਿਆਦਾ ਨਿਆਂਪੂਰਨ ਤੇ ਦਿਆਲੂ ਕੰਮ ਕੀਤੇ ਹਨ। ਓਮ ਸ਼ਾਂਤੀ।

ਸਿੱਖਣ ਦੇ ਕਈ ਮੌਕੇ ਮਿਲੇ : ਪੀਐੱਮ ਮੋਦੀ

ਪੀਐੱਮ ਮੋਦੀ ਨੇ ਟਵੀਟ 'ਚ ਅੱਗੇ ਲਿਖਿਆ ਕਿ ਮੈਂ ਖ਼ੁਦ ਨੂੰ ਭਾਗਸ਼ਾਲੀ ਮੰਨਦਾ ਹਾਂ ਕਿ ਮੈਨੂੰ ਸ਼੍ਰੀ ਵਿਸ਼ਵੇਸ਼ ਤੀਰਥ ਸਵਾਮੀਜੀ ਤੋਂ ਸਿੱਖਣ ਦੇ ਕਈ ਮੌਕੇ ਮਿਲੇ। ਹਾਲ ਹੀ 'ਚ ਗੁਰੂ ਪੂਰਨਿਮਾ 'ਤੇ ਹੋਈ ਮੁਲਾਕਾਤ ਵੀ ਯਾਦਗਾਰ ਰਹੀ। ਉਨ੍ਹਾਂ ਦਾ ਗਿਆ ਹਮੇਸ਼ਾ ਬਣਿਆ ਰਿਹਾ, ਨਾਲ ਹੀ ਉਨ੍ਹਾਂ ਦੇ ਭਗਤਾਂ ਪ੍ਰਤੀ ਹਮਦਰਦੀ ਪ੍ਰਗਟਾਈ।

Posted By: Seema Anand