ਜੇਐੱਨਐੱਨ, ਨਵੀਂ ਦਿੱਲੀ : ਖ਼ਤਰਨਾਕ ਮੁਜਰਮਾਂ ਨੂੰ ਸਜ਼ਾ ਦੇਣ ਦੀ ਮੰਗ ਜ਼ਿਆਦਾਤਰ ਲੋਕ ਕਰਦੇ ਹਨ ਤੇ ਚਾਹੁੰਦੇ ਹਨ ਕਿ ਗੰਭੀਰ ਅਪਰਾਧ 'ਚ ਸ਼ਾਮਲ ਕੈਦੀ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇ ਪਰ ਫਾਂਸੀ ਦੀ ਸਜ਼ਾ 'ਤੇ ਲਟਕਾਉਣ ਦਾ ਕੰਮ ਮੇਰਠ ਦੇ ਇਸ ਜੱਲਾਦ ਖ਼ਾਨਦਾਨ ਦਾ ਪੁਸ਼ਤੈਨੀ ਧੰਦਾ ਹੈ। ਜੱਲਾਦ ਦਾ ਪੇਸ਼ਾ ਉਨ੍ਹਾਂ ਨੂੰ ਵਿਰਾਸਤ 'ਚ ਮਿਲਿਆ ਹੈ ਤੇ ਉਨ੍ਹਾਂ ਦਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਮੁਜਰਮਾਂ ਨੂੰ ਫਾਂਸੀ ਦੇ ਫੰਦੇ 'ਤੇ ਲਟਕਾਉਂਦੇ ਰਹੇ ਹਨ। ਜੱਲਾਦ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਪਵਨ ਜੱਲਾਦ ਤਿਹਾੜ ਜੇਲ੍ਹ 'ਚ ਨਿਰਭਿਆ ਗੈਂਗਰੇਪ ਦੇ ਚਾਰਾਂ ਦੋਸ਼ੀਆਂ ਨੂੰ ਸੂਲੀ 'ਤੇ ਲਟਕਾਉਣਗੇ। ਪਵਨ ਜੱਲਾਦ ਚਾਰਾਂ ਦੋਸ਼ੀਆਂ ਨੂੰ 22 ਜਨਵਰੀ ਦੀ ਸਵੇਰ 7 ਵਜੇ ਫਾਂਸੀ ਚੜ੍ਹਾਉਣਗੇ।

ਚਾਰ ਪੀੜ੍ਹੀਆਂ ਤੋਂ ਦੇ ਰਹੇ ਫਾਂਸੀ

1950-60 ਦੇ ਦਹਾਕੇ 'ਚ ਇਸ ਪਰਿਵਾਰ ਦੀ ਪਹਿਲੀ ਪੀੜ੍ਹੀ ਦੇ ਮੁਖੀ ਲਕਸ਼ਮਣ ਜੱਲਾਦ ਦੇਸ਼ ਵਿਚ ਅਦਾਲਤਾਂ ਵੱਲੋਂ ਸਜ਼ਾਯਾਫ਼ਤਾ ਕਰਾਰ ਦਿੱਤੇ ਗਏ ਮੁਜਰਮਾਂ ਨੂੰ ਫਾਂਸੀ ਚੜ੍ਹਾਉਣ ਦਾ ਕੰਮ ਕਰਦੇ ਸਨ। ਹੁਣ ਉਨ੍ਹਾਂ ਨੂੰ ਲਕਸ਼ਮਣ ਜੱਲਾਦ ਦਾ ਪੜਪੋਤਾ ਪਵਨ ਜੱਲਾਦ ਆਪਣੀ ਜ਼ਿੰਦਗੀ ਦੀ ਪਹਿਲੀ ਫਾਂਸੀ ਦੇਣ ਦੀ ਤਿਆਰੀ ਕਰ ਰਿਹਾ ਹੈ। ਪਵਨ ਨੇ ਇਸ ਤੋਂ ਪਹਿਲਾਂ ਕਰੀਬ 5 ਮੁਜਰਮਾਂ ਨੂੰ ਫਾਂਸੀ 'ਤੇ ਚੜ੍ਹਾਉਣ ਦੌਰਾਨ ਦਾਦਾ ਕਾਲੂ ਰਾਮ ਜੱਲਾਦ ਦਾ ਸਹਿਯੋਗ ਦਿੱਤਾ ਸੀ। ਇਸ ਦੌਰਾਨ ਪਵਨ ਨੇ ਫਾਂਸੀ ਲਾਉਣ ਦੇ ਗੁਰ ਕਾਲੂ ਰਾਮ ਜੱਲਾਦ ਤੋਂ ਸਿੱਖੇ ਸਨ। ਹੁਣ ਨਿਰਭਿਆ ਦੇ ਚਾਰਾਂ ਹਤਿਆਰਿਆਂ ਨੂੰ ਫਾਂਸੀ 'ਤੇ ਲਟਕਾਉਣਾ ਪਵਨ ਜੱਲਾਦ ਦਾ ਆਪਣੇ ਦਮ 'ਤੇ ਫਾਂਸੀ 'ਤੇ ਲਟਕਾਉਣ ਦਾ ਪਹਿਲਾ ਅਨੁਭਵ ਹੋਵੇਗਾ।

ਇਸ ਮਾਮਲੇ 'ਚ ਪਵਨ ਜੱਲਾਦ ਦਾ ਕਹਿਣਾ ਹੈ ਕਿ ਇਹ ਪੁਰਖਿਆਂ ਦਾ ਅਸ਼ੀਰਵਾਦ ਹੈ ਕਿ ਉਨ੍ਹਾਂ ਆਪਣੀ ਪੂਰੀ ਉਮਰ 'ਚ ਇਕ ਵਾਰ 'ਚ ਇਕ ਜਾਂ ਫਿਰ ਵੱਧ ਤੋਂ ਵੱਧ ਦੋ ਮੁਜਰਮਾਂ ਨੂੰ ਫਾਂਸੀ 'ਤੇ ਲਟਕਾਇਆ ਸੀ। ਆਪਣੀ ਜ਼ਿੰਦਗੀ ਦੀ ਪਹਿਲੀ ਫਾਂਸੀ 'ਚ ਉਹ ਚਾਰ-ਚਾਰ ਮੁਜਰਮਾਂ ਨੂੰ ਫਾਂਸੀ ਲਾਉਣ ਜਾ ਰਿਹਾ ਹੈ।

ਪੁਸ਼ਤੈਨੀ ਧੰਦੇ 'ਤੇ ਛਿੜ ਚੁੱਕਾ ਹੈ ਵਿਵਾਦ

ਇਸ ਪਰਿਵਾਰ 'ਚ ਇਸ ਪੁਸ਼ਤੈਨੀ ਧੰਦੇ ਨੂੰ ਲੈਕੇ ਵਿਵਾਦ ਵੀ ਹੋ ਚੁੱਕਾ ਹੈ ਤੇ ਮਾਮਲਾ ਕੋਰਟ ਤਕ ਗਿਆ ਹੈ। ਇਸ ਮਾਮਲੇ 'ਚ ਪਵਨ ਜੱਲਾਦ ਦਾ ਕਹਿਣਾ ਹੈ ਕਿ ਜਦੋਂ ਮੰਮੂ ਜੱਲਾਦ ਦਾ ਆਖ਼ਰੀ ਸਮਾਂ ਚੱਲ ਰਿਹਾ ਸੀ, ਉਸ ਵੇਲੇ ਪਵਨ ਜੱਲਾਦ ਤੇ ਉਸ ਦੇ ਭਰਾਵਾਂ ਵਿਚਕਾਰ ਵਿਵਾਦ ਸ਼ੁਰੂ ਹੋ ਗਿਆ ਕਿ ਇਸ ਪੁਸ਼ਤੈਨੀ ਵਿਰਾਸਤ 'ਤੇ ਆਖ਼ਿਰ ਕਿਸ ਦਾ ਹੱਕ ਹੋਵੇਗਾ। ਇਸ ਤੋਂ ਬਾਅਦ ਪਵਨ ਜੱਲਾਦ ਨੂੰ ਹੀ ਯੂਪੀ ਜੇਲ੍ਹ ਵਿਭਾਗ ਤੋਂ ਪੰਜ ਹਜ਼ਾਰ ਰੁਪਏ ਮਿਲਣ ਲੱਗੇ।

ਪਵਨ ਜੱਲਾਦ ਦਾ ਕਹਿਣਾ ਹੈ ਕਿ ਉਹ ਅਫ਼ਜ਼ਲ ਗੁਰੂ ਨੂੰ ਵੀ ਫਾਂਸੀ ਦੇਣ ਦੀ ਇੱਛਾ ਰੱਖਦੇ ਸਨ ਪਰ ਉਸ ਨੂੰ ਤਿਹਾੜ ਜੇਲ੍ਹ ਦੇ ਹੀ ਇਕ ਅਧਿਕਾਰੀ ਨੇ ਫਾਂਸੀ 'ਤੇ ਲਟਕਾ ਦਿੱਤਾ। ਪਵਨ ਦੇ ਪੁਰਖਿਆਂ ਨੇ ਇਸ ਤੋਂ ਪਹਿਲਾਂ ਤਿਹਾੜ 'ਚ ਰੰਗਾ-ਬਿੱਲਾ ਤੋਂ ਲੈ ਕੇ ਕਸ਼ਮੀਰੀ ਅੱਤਵਾਦੀ ਮਕਬੂਲ ਬੱਟ ਤਕ ਨੂੰ ਫਾਂਸੀ 'ਤੇ ਲਟਕਾਇਆ ਹੈ।

Posted By: Seema Anand