ਪਟਨਾ, ਦਾਨਾਪੁਰ, ਜਾਗਰਣ ਟੀਮ : ਬਿਹਾਰ ਦੀ ਰਾਜਧਾਨੀ ਪਟਨਾ ’ਚ ਸ਼ੁੱਕਰਵਾਰ ਨੂੰ ਸਵੇਰੇ ਵੱਡਾ ਹਾਦਸਾ ਹੋਇਆ। ਇੱਥੇ ਇਕ ਗੱਡੀ ਗੰਗਾ (Van drowned in Ganga) ’ਚ ਡੁੱਬ ਗਈ। ਵੈਨ ’ਚ ਸਵਾਰ ਇਕ ਹੀ ਪਰਿਵਾਰ ਦੇ ਕਰੀਬ 10 ਲੋਕਾਂ ਦੇ ਡੁੱਬਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਇਹ ਹਾਦਸਾ ਦਾਨਾਪੁਰ ਦੇ ਨੇੜੇ ਬਣੇ ਪੀਪਾ ਪੁਲ਼ (Accident on pantoon bridge in Danapur) ’ਤੇ ਹੋਇਆ। ਹਾਦਸੇ ਤੋਂ ਕਾਫੀ ਦੇਰ ਬਾਅਤ ਐੱਸਡੀਆਰਐੱਫ ਦੀ ਟੀਮ ਬਚਾਅ ਲਈ ਪਹੁੰਚੀ।


ਕਰੀਬ ਤਿੰਨ ਘੰਟੇ ਦੀ ਮਸ਼ਕੱਤ ਤੋਂ ਬਾਅਦ ਗੋਤਾਖੋਰਾਂ ਨੇ ਗੱਡੀ ਨੂੰ ਲੱਭ ਕੇ ਕੱਢਿਆ। ਹੁਣ ਗੱਡੀ ਨੂੰ ਕਰੇਨ ਰਾਹੀਂ ਨਦੀ 'ਚੋਂ ਬਾਹਰ ਕੱਢਣ ਦੀ ਤਿਆਰੀ ਚੱਲ ਰਹੀ ਹੈ। ਕੁਝ ਲਾਸ਼ਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਲਿਆ ਗਿਆ ਹੈ। ਖੇਤਰੀ ਸੰਸਦ ਮੈਂਬਰ ਰਾਮ ਕ੍ਰਿਪਾਲ ਯਾਦਵ ਤੇ ਦਾਨਾਪੁਰ ਦੇ ਵਿਧਾਇਕ ਰੀਤਲਾਲ ਯਾਦਵ ਵੀ ਮੌਕੇ ’ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਗੱਡੀ ’ਚ ਬੱਚੇ ਤੇ ਔਰਤਾਂ ਸਮੇਤ 10 ਲੋਕ ਸਵਾਲ ਸਨ। ਦੋ ਲੋਕ ਗੱਡੀ ਦੀ ਛੱਤ ’ਤੇ ਬੈਠੇ ਸਨ, ਜਿਨ੍ਹਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ।Posted By: Rajnish Kaur