ਨੋਇਡਾ (ਅਰਪਿਤ ਤ੍ਰਿਪਾਠੀ) : Coronavirus Vaccination Drive : ਕੋਰੋਨਾ ਰੋਕੂ ਟੀਕਾ ਲਗਵਾਉਣ ਵਾਲੇ ਲੋਕ ਹੁਣ ਆਪਣੇ ਸਰਟੀਫਿਕੇਟ 'ਚ ਖ਼ੁਦ ਸੋਧ ਕਰ ਸਕਦੇ ਹਨ। ਪਾਸਪੋਰਟ ਦਾ ਨੰਬਰ ਸਰਟੀਫਿਕੇਟ 'ਚ ਦਰਜ ਹੋ ਸਕਦਾ ਹੈ। ਇਸ ਨਾਲ ਉਨ੍ਹਾਂ ਨੂੰ ਕਾਫੀ ਰਾਹਤ ਮਿਲੇਗੀ, ਜੋ ਵਿਦੇਸ਼ ਜਾਣਾ ਚਾਹੁੰਦੇ ਹਨ। ਸਰਟੀਫਿਕੇਟ 'ਤੇ ਪਾਸਪੋਰਟ ਨੰਬਰ ਹੋਣ ਨਾਲ ਵਿਦੇਸ਼ ਜਾਣ ਲਈ ਅਪਲਾਈ ਕਰਨ ਵੇਲੇ ਸੌਖ ਹੋਵੇਗੀ। ਇਸ ਦੌਰਾਨ ਇਹ ਸਾਵਧਾਨੀ ਰੱਖਣੀ ਪਵੇਗੀ ਕਿ ਪਾਸਪੋਰਟ ਨੰਬਰ (Passport Number) ਗ਼ਲਤ ਨਾ ਭਰੋ, ਨਹੀਂ ਤਾਂ ਉਸ ਵਿਚ ਬਦਲਾਅ ਨਹੀਂ ਹੋਵੇਗਾ। ਅਸਲ ਵਿਚ ਵਿਦੇਸ਼ ਜਾਣ ਲਈ ਕੋਰੋਨਾ ਰੋਕੂ ਟੀਕਾ ਲੱਗਿਆ ਹੋਣਾ ਬੇਹੱਦ ਜ਼ਰੂਰੀ ਹੈ, ਉੱਥੇ ਹੀ ਦੇਸ਼ ਵਿਚ ਵੀ ਕਈ ਹੋਰ ਸੇਵਾਵਾਂ ਲਈ ਭਵਿੱਖ ਵਿਚ ਕੋਰੋਨਾ ਰੋਕੂ ਟੀਕਾ ਲੱਗੇ ਹੋਣ ਦਾ ਸਰਟੀਫਿਕੇਟ ਜ਼ਰੂਰੀ ਹੋਵੇਗਾ।

ਟੀਕਾ ਲਗਵਾਉਣ ਵਾਲੇ ਲੋਕ ਆਪਣੇ ਸਰਟੀਫਿਕੇਟ 'ਚ ਖ਼ੁਦ ਕਰ ਸਕਦੇ ਹਨ ਸੋਧ

ਦੱਸਿਆ ਜਾ ਰਿਹਾ ਹੈ ਕਿ ਇਸ ਸਰਟੀਫਿਕੇਟ ਨੂੰ ਕੋਵਿਨ ਪੋਰਟਲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਹੁਣ ਤਕ ਇਸ ਸਰਟੀਫਿਕੇਟ 'ਤੇ ਆਧਾਰ ਨੰਬਰ, ਨਾਂ, ਉਮਰ, ਲਿੰਗ ਤੇ ਲਾਭਪਾਤਰੀ ਦੀ ਆਈਡੀ ਹੀ ਦਰਜ ਹੁੰਦੀ ਸੀ। ਹੁਣ ਪਾਸਪੋਰਟ ਦਾ ਨੰਬਰ ਵੀ ਦਰਜ ਹੋ ਸਕਦਾ ਹੈ। ਹਾਲਾਂਕਿ ਜਦੋਂ ਤੁਸੀਂ ਪਾਸਪੋਰਟ ਦਾ ਨੰਬਰ ਅਪਡੇਟ ਕਰੋਗੇ ਤਾਂ ਉਸ ਤੋਂ ਪਹਿਲਾਂ ਦਿੱਤੀ ਗਈ ਫੋਟੋ ਆਈਡੀ ਯਾਂ ਆਧਾਰ, ਪੈਨ ਕਾਰਡ, ਡੀਐੱਲ ਆਦਿ ਨਹੀਂ ਦਿਸੇਗਾ।

ਇੰਝ ਕਰੋ ਅਪਡੇਟ

ਕੋਵਿਨ ਪੋਰਟਲ (Cowin Portal) 'ਤੇ ਜਿਸ ਮੋਬਾਈਲ ਨੰਬਰ ਤੋਂ ਰਜਿਸਟ੍ਰੇਸ਼ਨ ਕਰਵਾਈ ਹੈ, ਉਸ ਤੋਂ ਲੌਗਇਨ ਕਰੋ। ਇਸ ਤੋਂ ਬਾਅਦ ਸਕ੍ਰੀਨ ਦੇ ਸੱਜੇ ਪਾਸੇ 'ਰੇਜ਼ ਯੂਅਰ ਇਸ਼ੂ' ਲਿਖਿਆ ਆਵੇਗਾ। ਇਸ 'ਤੇ ਕਲਿੱਕ ਕਰਦੇ ਹੀ ਤਿੰਨ ਬਦਲ ਆਉਣਗੇ। ਸਭ ਤੋਂ ਹੇਠਾਂ ਪਾਸਪੋਰਟ ਬਦਲ ਹੋਵੇਗਾ। ਇਸ 'ਤੇ ਕਲਿੱਕ ਕਰਨ 'ਤੇ ਪਾਸਪੋਰਟ ਨੰਬਰ ਦਰਜ ਕਰਨ ਦਾ ਬਦਲ ਆਵੇਗਾ। ਨੰਬਰ ਦਰਜ ਕਰਨ ਤੋੰ ਬਾਅਦ ਉਸ ਨੂੰ ਸਬਮਿਟ ਕਰੋ। ਸਬਮਿਟ ਕਰਨ ਦੇ ਪੰਜ ਤੋਂ 15 ਮਿੰਟ 'ਚ ਮੋਬਾਈਲ 'ਤੇ ਮੈਸੇਜ ਰਾਹੀਂ ਅਪਡੇਟ ਦੀ ਜਾਣਕਾਰੀ ਆ ਜਾਵੇਗੀ। ਜੇਕਰ ਪਾਸਪੋਰਟ ਨੰਬਰ ਦਰਜ ਕਰਨ ਵਿਚ ਗ਼ਲਤੀ ਹੋ ਜਾਂਦੀ ਹੈ ਤਾਂ ਉਸ ਵਿਚ ਬਦਲਾਅ ਨਹੀਂ ਹੋਵੇਗਾ। ਹਾਲਾਂਕਿ Support@Covin.Gov.in 'ਤੇ ਸੰਪਰਕ ਕਰ ਕੇ ਇਸ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਉਮਰ ਤੇ ਨਾਂ ਵੀ ਕਰਵਾ ਸਕਦੇ ਹੋ ਅਪਡੇਟ

ਕੋਵਿਨ ਪੋਰਟਲ ਤੋਂ ਨਾਂ, ਜਨਮ ਦਾ ਸਾਲ, ਲਿੰਗ ਤੇ ਫੋਟੋ ਆਈਡੀ ਨੂੰ ਅਪਡੇਟ ਕਰਵਾ ਸਕਦੇ ਹੋ। ਇਸ ਦੇ ਲਈ ਵੀ ਰੇਜ਼ ਯੂਅਰ ਇਸ਼ੂ 'ਤੇ ਕਲਿੱਕ ਕਰ ਕੇ ਸਰਟੀਫਿਕੇਟ ਕੁਰੈਕਸ਼ਨ ਬਦਲ 'ਤੇ ਜਾਣਾ ਪਵੇਗਾ।

ਪਹਿਲੀ ਡੋਜ਼ ਦੇ ਸਰਟੀਫਿਕੇਟ ਵੀ ਹੋਣਗੇ ਦਰੁਸਤ

ਜੇਕਰ ਕੋਰੋਨਾ ਰੋਕੂ ਟੀਕਾ ਲਗਵਾਉਣ ਦੌਰਾਨ ਇਕ ਤੋਂ ਜ਼ਿਆਦਾ ਮੋਬਾਈਲ ਨੰਬਰ ਦਰਜ ਕਰਵਾਏ ਹਨ ਤਾਂ ਉਸ ਨੂੰ ਦਰੁਸਤ ਕਰ ਸਕਦੇ ਹੋ। ਇਸ ਦੇ ਲਈ ਮਰਜ ਮਲਟੀਪਲ ਡੋਜ਼ ਦੇ ਬਦਲ ਨੂੰ ਚੁਣਨਾ ਪਵੇਗਾ। ਇੱਥੇ ਪਹਿਲੀ ਡੋਜ਼ ਵਿਚ ਬਣੇ ਇਕ ਸਰਟੀਫਿਕੇਟ ਨੂੰ ਇੱਕੋ ਮੋਬਾਈਲ ਨੰਬਰ 'ਤੇ ਅਪਡੇਟ ਕੀਤਾ ਜਾ ਸਕਦਾ ਹੈ।

Posted By: Seema Anand