ਨਵੀਂ ਦਿੱਲੀ (ਏਜੰਸੀ) : ਇਕ ਮਹਿਲਾ ਯਾਤਰੀ ਨੇ ਦਾਅਵਾ ਕੀਤਾ ਕਿ ਬੈਂਗਲੁਰੂ 'ਚ ਆਪਣੀ ਮਾਂ ਲਈ ਵ੍ਹੀਲਚੇਅਰ ਮੰਗਣ 'ਤੇ ਇੰਡੀਗੋ ਦੇ ਇਕ ਪਾਇਲਟ ਨੇ ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਇਸ ਮਾਮਲੇ 'ਚ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰਲਾਈਨ ਨੇ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ।

ਸੁਪਿ੍ਰਆ ਉਨੀ ਨਾਇਰ ਨੇ ਸੋਮਵਾਰ ਰਾਤ ਬੈਂਗਲੁਰੂ ਹਵਾਈ ਅੱਡੇ 'ਤੇ ਹਵਾਈ ਜਹਾਜ਼ ਲੈਂਡ ਕਰਨ ਦੇ ਬਾਅਦ ਆਪਣੀ 75 ਸਾਲਾ ਮਾਂ ਲਈ ਵ੍ਹੀਲਚੇਅਰ ਦੀ ਮੰਗ ਕੀਤੀ। ਉਨ੍ਹਾਂ ਟਵੀਟ 'ਚ ਦੋਸ਼ ਲਗਾਇਆ ਕਿ ਪਾਇਲਟ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਤੇ ਜੇਲ੍ਹ ਭੇਜਣ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਨਾਲ ਪਾਇਲਟ ਦੇ ਦੁਰਵਿਹਾਰ ਨਾਲ ਜੁੜਿਆ ਟਵੀਟ ਦੇਖਿਆ, ਤਾਂ ਆਪਣੇ ਦਫ਼ਤਰ ਤੋਂ ਇੰਡੀਗੋ ਨਾਲ ਸੰਪਰਕ ਕਰਨ ਲਈ ਕਿਹਾ। ਏਅਰਲਾਈਨ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਜਾਂਚ ਪੂਰੀ ਹੋਣ ਤਕ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।

ਨਾਇਰ ਨੇ ਦਾਅਵਾ ਕੀਤਾ ਕਿ ਜਦੋਂ ਬੈਂਗਲੁਰੂ ਹਵਾਈ ਅੱਡੇ 'ਤੇ ਉਨ੍ਹਾਂ ਦੀ ਮਾਂ ਨੂੰ ਲਿਜਾਣ ਤੋਂ ਰੋਕਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਾਇਲਟ ਨੇ ਉਨ੍ਹਾਂ ਨੂੰ ਹਿਰਾਸਤ 'ਚ ਭੇਜਣ ਤੇ ਰਾਤ ਜੇਲ੍ਹ 'ਚ ਗੁਜ਼ਾਰਨ ਦੀ ਧਮਕੀ ਦਿੱਤੀ।