ਨਵੀਂ ਦਿੱਲੀ: ਸਪਾਈਸ ਜੈੱਟ ਰਾਹੀਂ ਦਿੱਲੀ ਤੋਂ ਆਦਮਪੁਰ ਜਾਣ ਵਾਲੀ ਯਾਤੀਰਆਂ ਨੂੰ ਉਨ੍ਹਾਂ ਦੀ ਸੀਟਾਂ ਤੋਂ ਉੱਠਾ ਕੇ ਪਿਛਲੀਆਂ ਸੀਟਾਂ 'ਤੇ ਭੇਜ ਦਿੱਤਾ ਗਿਆ। ਇਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ। ਉਨ੍ਹਾਂ ਮੁਤਾਬਿਕ ਸੀਟ 'ਤੇ ਵੀਆਈਪੀ ਨੂੰ ਬਿਠਾਉਣ ਲਈ ਉਨ੍ਹਾਂ ਨੂੰ ਪਿਛਲੀਆਂ ਸੀਟਾਂ 'ਤੇ ਭੇਜਿਆ ਗਿਆ ਸੀ। ਯਾਤਰੀਆਂ ਨੇ ਜਹਾਜ਼ ਮੰਤਰਾਲੇ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ।

ਭੈਣ ਨੂੰ ਛੱਡਣ ਲਈ ਜਾ ਰਿਹਾ ਸੀ ਪਰਿਵਾਰ

ਪੰਜਾਬ ਦੇ ਜਲੰਧਰ ਨਿਵਾਸੀ ਅਭਿਸ਼ੇਕ ਚੌਧਰੀ ਸ਼ੇਅਰ ਮਾਰਕਿੱਟ 'ਚ ਕੰਮ ਕਰਦੇ ਹਨ। ਉਨ੍ਹਾਂ ਦੀ ਭੈਣ ਨੂੰ ਕੈਨੇਡਾ ਜਾਣਾ ਸੀ। ਜਿਸ ਨੂੰ ਛੱਡਣ ਲਈ ਉਹ ਆਪਣੀ ਮਾਂ ਰਣੁਕਾ ਚੌਧਰੀ, ਪਿਤਾ ਯਸ਼ਪਾਲ ਚੌਧਰੀ ਨਾਲ ਆਈਜੀਆਈ ਏਅਰਪੋਰਟ ਗਏ ਸਨ।

ਪੰਜ ਦਿਨ ਪਹਿਲਾਂ ਬੁੱਕ ਕਰਵਾਈ ਸੀ ਟਿਕਟ

ਭੈਣ ਨੂੰ ਛੱਡਣ ਤੋਂ ਬਾਅਦ ਵਾਪਸ ਜਲੰਧਰ ਵਾਪਸੀ ਲਈ ਉਨ੍ਹਾਂ ਨੇ ਸਪਾਈਸ ਜੈੱਟ ਦੀ ਉਡਾਨ ਨੰਬਰ ਐੱਸਜੀ-8731 ਰਾਹੀਂ ਆਦਮਪੁਰ ਦਾ ਪੰਜ ਦਿਨ ਪਹਿਲਾਂ ਟਿਕਟ ਬੁੱਕ ਕਰਵਾਇਆ ਸੀ। ਬੋਰਡਿੰਗ ਤੋਂ ਬਾਅਦ ਸ਼ਨਿਚਰਵਾਰ ਨੂੰ ਉਹ ਮਾਤਾ-ਪਿਤਾ ਨਾਲ ਜਹਾਜ਼ 'ਚ ਆਪਣੀ ਸੀਟ 'ਤੇ ਬੈਠ ਗਏ।

ਮਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਬੁੱਕ ਕਰਵਾਈ ਸੀ ਸੀਟ

ਅਭਿਸ਼ੇਕ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਭਾਰ ਥੋੜ੍ਹਾ ਜ਼ਿਆਦਾ ਹੈ। ਉਹ ਪਹਿਲੀ ਵਾਰ ਹਵਾਈ ਯਾਤਰਾ ਕਰ ਰਹੀ ਸੀ। ਉਨ੍ਹਾਂ ਨੂੰ ਜਹਾਜ਼ 'ਚ ਪਰੇਸ਼ਾਨੀ ਨਾ ਹੋਵੇ ਇਸ ਲਈ ਉਨ੍ਹਾਂ ਅੱਗੇ ਵਾਲੀ ਸੀਟ ਬੁੱਕ ਕਰਵਾਈ ਸੀ। ਇਸ ਲਈ ਉਨ੍ਹਾਂ ਨੇ ਵਾਧੂ ਪੈਸੇ ਵੀ ਖ਼ਰਚ ਕੇਤੇ ਸਨ ਪਰ ਕੁਝ ਸਮਾਂ ਬਾਅਦ ਹੀ ਕਰੂ ਮੈਂਬਰ ਨੇ ਉਨ੍ਹਾਂ ਨੂੰ ਜ਼ਬਰਦਸਤੀ ਉਨ੍ਹਾਂ ਦੀ ਸੀਟ ਤੋਂ ਉੱਠਾ ਕੇ ਪਿੱਛੇ ਬਿਠਾ ਦਿੱਤਾ। ਉਨ੍ਹਾਂ ਦੀ ਸੀਟ ਕਿਸੇ ਵੀਆਈਪੀ ਨੂੰ ਦੇ ਦਿੱਤੀ ਗਈ। ਇਸ ਕਾਰਨ ਉਨ੍ਹਾਂ ਦੇ ਮਾਤਾ-ਪਿਤਾ ਤੇ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ।

ਬੰਦ ਹੋਵੇ ਵੀਆਈਪੀ ਕਲਚਰ

ਉਨ੍ਹਾਂ ਕਿਹਾ ਕਿ ਵੀਆਈਪੀ ਕਲਚਰ ਬੰਦ ਹੋਣ ਦੇ ਬਾਵਜੂਦ ਇਸ ਤਰ੍ਹਾਂ ਦਾ ਵਿਹਾਰ ਬੇਹੱਦ ਦੁਖਦਾਈ ਹੈ। ਉੱਥੇ ਹੀ ਸਪਾਈਸ ਜੈੱਟ ਦੇ ਬੁਲਾਰੇ ਦਾ ਕਹਿਣਾ ਹੈ ਕਿ ਸੰਤੁਲਨ ਬਣਾਈ ਰੱਖਣ ਲਈ ਕਈ ਵਾਰ ਕੁਝ ਸੀਟਾਂ ਖ਼ਾਲੀ ਕਰਨੀਆਂ ਪੈਂਦੀਆਂ ਹਨ। ਇਸ ਮਾਮਲੇ 'ਚ ਵੀ ਇਹੀ ਹੋਇਆ। ਇਕ ਕਾਰਨ ਤਿੰਨ ਯਾਤਰੀਆਂ ਨੂੰ ਪਿੱਛੇ ਜਾਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਉਹ ਮਰਜ਼ੀ ਨਾਲ ਪਿਛਲੇ ਸੀਟ 'ਤੇ ਚਲੇ ਗਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਪੂਰੀ ਯਾਤਰਾ ਦੌਰਾਨ ਉਹ ਸੀਟਾਂ ਖ਼ਾਲੀ ਰੱਖੀਆਂ ਗਈਆਂ ਸਨ। ਜਿੱਥੋਂ ਤਕ ਸੀਟ ਬੁੱਕ ਕਰਨ ਦੇ ਵਾਧੂ ਰੁਪਏ ਦੀ ਗੱਲ ਹੈ ਤਾਂ ਯਾਤਰੀਆਂ ਨੂੰ ਪੈਸੇ ਰਿਟਰਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Posted By: Akash Deep