ਸਟੇਟ ਬਿਊਰੋ, ਨਵੀਂ ਦਿੱਲੀ : ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ ਪੀਕੇ ਦੀ ਕੰਪਨੀ ਇੰਡੀਅਨ ਪਾਲੀਟਿਕਲ ਐਕਸ਼ਨ ਕਮੇਟੀ (ਆਈ ਪੈਕ) ਹੁਣ ਦਿੱਲੀ ਦੀਆਂ ਅਗਲੀ ਵਿਧਾਨ ਸਭਾ ਚੋਣਾਂ 'ਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਲਈ ਰਣਨੀਤੀ ਬਣਾਏਗੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਆਪਣੇ ਟਵੀਟ 'ਚ ਕਿਹਾ ਕਿ ਅਬ ਕੀ ਬਾਰ 67 ਪਾਰ। ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ ਅਗਲੇ ਸਾਲ ਦੇ ਸ਼ੁਰੂ 'ਚ ਚੋਣਾਂ ਹੋਣਗੀਆਂ।

ਆਪਣੇ ਅੱਠ ਸਾਲ ਦੇ ਚੋਣ ਮੈਨੇਜਮੈਂਟ ਦੌਰਾਨ 90 ਫ਼ੀਸਦੀ ਤੋਂ ਵਧ ਸਫਲਤਾ ਹਾਸਲ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਬੰਗਾਲ ਵਿਧਾਨ ਸਭਾ ਚੋਣਾਂ ਲਈ ਤਿ੍ਣਮੂਲ ਕਾਂਗਰਸ ਲਈ ਵੀ ਰਣਨੀਤੀ ਬਣਾ ਰਹੇ ਹਨ। ਆਈ ਪੈਕ ਨੇ ਵੀ ਟਵੀਟ ਕੀਤਾ ਹੈ ਕਿ ਪੰਜਾਬ ਚੋਣਾਂ ਦੇ ਨਤੀਜਿਆਂ ਮਗਰੋਂ ਅਸੀਂ 'ਆਪ' ਨੂੰ ਹਾਲੇ ਤਕ ਦੇ ਆਪਣੇ ਸਭ ਤੋਂ ਸਖਤ ਵਿਰੋਧੀ ਵਜੋਂ ਸਵੀਕਾਰ ਕੀਤਾ। ਕੇਜਰੀਵਾਲ ਤੇ ਆਪ ਨਾਲ ਖੁਸ਼ ਹਨ।

ਸੂਤਰਾਂ ਦੇ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਤੇ ਅਰਵਿੰਦ ਕੇਜਰੀਵਾਲ ਦੀ ਗੱਲਬਾਤ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਸੀ। ਦੋਵਾਂ ਨੇ ਅਜਿਹੇ ਸਮੇਂ 'ਚ ਰਸਮੀ ਤੌਰ 'ਤੇ ਹੱਥ ਮਿਲਾਇਆ ਹੈ, ਜਦੋਂ ਉਹ ਨਾਗਰਿਕਤਾ ਸੋਧ ਕਾਨੂੰਨ 'ਤੇ ਨਿੱਜੀ ਤੌਰ 'ਤੇ ਵਿਰੋਧ ਕਰ ਰਹੇ ਹਨ, ਜਦਕਿ ਉਨ੍ਹਾਂ ਦੀ ਪਾਰਟੀ ਜੇਡੀਯੂ ਇਸ ਦੀ ਹਮਾਇਤ 'ਚ ਹੈ।

2011 'ਚ ਪੀਕੇ ਗੁਜਰਾਤ ਦੇ ਤੱਤਕਾਲੀ ਸੀਐੱਮ ਮੋਦੀ ਨਾਲ ਜੁੜੇ ਅਫਰੀਕਾ 'ਚ ਸੰਯੁਕਤ ਰਾਸ਼ਟਰ ਦੀ ਨੌਕਰੀ ਛੱਡ ਕੇ ਸਾਲ 2011 'ਚ ਪੀਕੇ ਗੁਜਰਾਤ ਦੇ ਤੱਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਟੀਮ ਨਾਲ ਜੁੜੇ ਸਨ। ਉਸੇ ਸਾਲ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਮੋਦੀ ਦੀ ਤੀਜੀ ਵਾਰੀ ਵਾਪਸੀ ਹੋਈ ਤਾਂ ਉਸ ਦਾ ਕੁਝ ਕ੍ਰੈਡਿਟ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਮਿਲਿਆ।

ਉਨ੍ਹਾਂ ਦਾ ਨਾਂ ਉਦੋਂ ਤੋਂ ਹੀ ਤੇਜ਼ੀ ਨਾਲ ਚਰਚਾ ਵਿਚ ਆਇਆ ਜਦੋਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਜਿੱਤ ਹਾਸਲ ਹੋਈ ਪਰ ਚੋਣਾਂ ਮਗਰੋਂ ਮਤਭੇਦਾਂ ਕਾਰਨ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਤੋਂ ਦੂਰੀ ਬਣਾ ਲਈ ਤੇ ਬਿਹਾਰ 'ਚ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨਾਲ ਜੁੜ ਗਏ। ਨਿਤੀਸ਼ ਨੂੰ ਚੋਣਾਂ 'ਚ ਕਾਮਯਾਬੀ ਮਿਲੀ। ਹਾਲਾਂਕਿ ਸਾਲ 2017 'ਚ ਹੋਈਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਬੁਰੀ ਹਾਲਤ ਹੋਈ। ਇਸ ਪਿੱਛੋਂ ਪੰਜਾਬ ਤੇ ਆਂਧਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੂੰ ਕਾਮਯਾਬੀ ਮਿਲੀ।