ਨਵੀਂ ਦਿੱਲੀ : ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਦੇ ਸੋਮਵਾਰ ਨੂੰ ਸੂਚਨਾ ਤਕਨੀਕ 'ਤੇ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਨਾ ਹੋਣ 'ਤੇ ਮੈਂਬਰਾਂ ਨੇ ਗੰਭੀਰ ਇਤਰਾਜ਼ ਪ੍ਰਗਟ ਕੀਤਾ। ਕਮੇਟੀ ਦੇ ਪ੍ਧਾਨ ਅਤੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਦੱਸਿਆ ਕਿ ਡੋਰਸੀ ਨੂੰ ਹੁਣ 25 ਫਰਵਰੀ ਨੂੰ ਕਮੇਟੀ ਦੇ ਸਾਹਮਣੇ ਤਲਬ ਕੀਤਾ ਗਿਆ ਹੈ।

ਸੂਤਰਾਂ ਨੇ ਦੱਸਿਆ ਕਿ ਟਵਿੱਟਰ ਦੇ ਮੁਖੀ ਨੂੰ ਸੰਸਦੀ ਕਮੇਟੀ ਦੇ ਸਾਹਮਣੇ ਸੱਤ ਫਰਵਰੀ ਨੂੰ ਪੇਸ਼ ਹੋਣਾ ਸੀ, ਪਰ ਟਵਿੱਟਰ ਦੇ ਸੀਈਓ ਅਤੇ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਦੀ ਸਹੂਲਤ ਦੇ ਮੱਦੇਨਜ਼ਰ ਕਮੇਟੀ ਦੀ ਬੈਠਕ 11 ਫਰਵਰੀ (ਸੋਮਵਾਰ) ਲਈ ਮੁਲਤਵੀ ਕਰ ਦਿੱਤੀ ਗਈ ਸੀ, ਪਰ ਸੋਮਵਾਰ ਨੂੰ ਵੀ ਟਵਿੱਟਰ ਮੁਖੀ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਏ। ਹਾਲਾਂਕਿ, ਟਵਿੱਟਰ ਦੇ ਭਾਰਤੀ ਦਫ਼ਤਰ ਦੇ ਪ੍ਤੀਨਿਧੀ ਸੰਸਦੀ ਕਮੇਟੀ ਦੀ ਬੈਠਕ ਵਿਚ ਪੇਸ਼ ਹੋਣ ਲਈ ਸੰਸਦ ਐਨੇਕਸੀ ਪੁੱਜੇ ਸਨ ਪਰ ਉਨ੍ਹਾਂ ਨੂੰ ਬੈਠਕ ਵਿਚ ਨਹੀਂ ਸੱਦਿਆ ਗਿਆ।