ਜੇਐੱਨਐੱਨ, ਲੁਧਿਆਣਾ : ਸੰਸਦ ਦੇ ਸਰਦ ਰੁਤ ਸੈਸ਼ਨ 'ਚ ਸ਼ੁੱਕਰਵਾਰ ਨੂੰ ਕਾਂਗਰਸ ਨੇ ਉਨਾਵ ਮਾਮਲੇ ਨੂੰ ਉਠਾਇਆ ਜਿਸ 'ਤੇ ਜ਼ੋਰਦਾਰ ਹੰਗਾਮਾ ਹੋਇਆ ਤੇ ਕਾਂਗਰਸ ਸੰਸਦ ਮੈਂਬਰ ਲੋਕ ਸਭਾ ਤੋਂ ਵਾਕਆਊਟ ਕਰ ਗਏ। ਦੱਸ ਦੇਈਏ ਕਿ ਸਦਨ 'ਚ ਹੈਦਰਾਬਾਦ ਜਬਰ ਜਨਾਹ 'ਤੇ ਹੱਤਿਆ ਮਾਮਲੇ 'ਚ ਪੁਲਿਸ ਦੀ ਕਾਰਵਾਈ ਦੀ ਸਰਾਹਨਾ ਕੀਤੀ ਗਈ।

ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ, 'ਉਨਾਵ ਪੀੜਤਾ 95 ਫੀਸਦੀ ਸੜੀ ਹੋਈ ਸੀ, ਦੇਸ਼ 'ਚ ਕੀ ਹੋ ਰਿਹਾ ਹੈ? ਇਕ ਪਾਸੇ ਰਾਮ ਮੰਦਰ ਦਾ ਨਿਰਮਾਣ ਹੋ ਰਿਹਾ ਹੈ ਤੇ ਦੂਜੇ ਪਾਸੇ ਸੀਤਾ ਮਾਂ ਨੂੰ ਸਾੜਿਆ ਜਾ ਰਿਹਾ ਹੈ। ਦੋਸ਼ੀਆਂ ਦੇ ਕਿੰਨੇ ਹੌਂਸਲੇ ਵੱਧ ਰਹੇ ਹਨ? ਸਮ੍ਰਿਤੀ ਇਰਾਨੀ ਨੇ ਇਸ ਦਾ ਜਵਾਬ ਦਿੰਦਿਆਂ ਸਦਨ 'ਚ ਕਿਹਾ, 'ਪੱਛਮੀ ਬੰਗਾਲ ਤੋਂ ਸਾਡੇ ਇਕ ਸੰਸਦ ਮੈਂਬਰ ਇਸ ਨੂੰ ਮੰਦਰ ਨਾਲ ਜੋੜ ਰਹੇ ਹਨ ਪਰ ਮਾਲਦਾ 'ਚ ਹੋਏ ਜਬਰ ਜਨਾਹ ਦੇ ਅਪਰਾਧ ਨੂੰ ਕੋਈ ਕਿਉਂ ਨਹੀਂ ਦੇਖ ਪਾ ਰਿਹਾ ਹੈ। ਉਨਾਵ ਹੈਦਰਾਬਾਦ 'ਚ ਅਪਾਰਧ ਹੋਇਆ। ਉਨਾਵ 'ਤੇ ਬੋਲਣ ਵਾਲੇ ਮਾਲਦਾ ਚੁੱਪ ਕਿਉਂ ਹਨ।'

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਲੋਕ ਸਭਾ 'ਚ ਵਿਰੋਧੀ ਸੰਸਦ ਮੈਂਬਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ, 'ਤੁਸੀਂ ਇੱਥੇ ਅੱਜ ਰੌਲਾ ਪਾ ਰਹੇ ਹੋ, ਇਸ ਦਾ ਮਤਲਬ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਮੁੱਦਿਆਂ ਦੇ ਬਾਰੇ ਔਰਤਾਂ ਗੱਲਾਂ ਕਰਨ। ਪੱਛਮੀ ਬੰਗਾਲ ਪੰਚਾਇਤ ਚੋਣ 'ਚ ਜਦੋਂ ਜਬਰ ਜਨਾਹ ਨੂੰ ਰਾਜਨੀਤਕ ਹਥਿਆਰ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਸੀ ਉਦੋਂ ਤੁਸੀਂ ਚੁੱਪ ਸੀ। ਮਹਿਲਾ ਸੁਰੱਖਿਆ ਨੂੰ ਸਿਆਸੀ ਰੰਗ ਨਾ ਦਿੱਤਾ ਜਾਵੇ।'

Posted By: Amita Verma