ਨਵੀਂ ਦਿੱਲੀ, ਏਐੱਨਆਈ। ਸੰਸਦ ਦਾ ਸਰਦ ਰੁੱਤ ਦਾ ਸੈਸ਼ਨ ਜਲਦ ਸ਼ੁਰੂ ਹੋਣ ਵਾਲਾ ਹੈ। 18 ਨਵੰਬਰ, 2019 ਤੋਂ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਵੇਗਾ ਤੇ 13 ਦਸੰਬਰ ਤਕ ਚੱਲੇਗਾ। ਇਸ ਦੀ ਜਾਣਕਾਰੀ ਸੰਸਦੀ ਕਾਰਜ ਮੰਤਰਾਲੇ ਨੇ ਦੋਵਾਂ ਸਦਨਾਂ ਦੇ ਸਕੱਤਰੇਤ ਨੂੰ ਦਿੱਤੀ ਹੈ। ਪਿਛਲੇ ਸਾਲ ਸਰਦ ਸੈਸ਼ਨ 11 ਸਤੰਬਰ ਤੋਂ ਸ਼ੁਰੂ ਹੋ ਕੇ 8 ਜਨਵਰੀ ਤਕ ਚੱਲਿਆ ਸੀ।

Posted By: Akash Deep