Parliament Sengol : ਦੇਸ਼ 'ਚ ਨਵੇਂ ਸੰਸਦ ਭਵਨ ਦੇ ਉਦਘਾਟਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੇ ਨਾਲ ਹੀ ਇਸ 'ਤੇ ਕਾਫੀ ਸਿਆਸਤ ਵੀ ਹੋ ਰਹੀ ਹੈ। ਇਸ ਦੌਰਾਨ ਪਹਿਲੀ ਵਾਰ ਸਾਹਮਣੇ ਆਏ ਸੇਂਗੋਲ ਨੂੰ ਲੈ ਕੇ ਦੇਸ਼ ਵਿਚ ਜ਼ਬਰਦਸਤ ਚਰਚਾ ਤੇ ਉਤਸੁਕਤਾ ਹੈ।

ਸੇਂਗੋਲ ਨਾਲ ਜੁੜੀ ਤਾਜ਼ਾ ਖਬਰ ਇਹ ਹੈ ਕਿ ਤਾਮਿਲਨਾਡੂ ਤੋਂ ਇਸ ਪਵਿੱਤਰ ਸੇਂਗੋਲ ਨੂੰ ਦਿੱਲੀ ਲਿਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪਿਆ ਜਾਵੇਗਾ। ਮਦੁਰਈ ਅਧੀਨਮ ਦੇ ਮੁੱਖ ਪੁਜਾਰੀ ਸ਼੍ਰੀ ਹਰੀਹਰਾ ਦੇਸਿਕਾ ਸਵਾਮੀਗਲ ਪ੍ਰਧਾਨ ਮੰਤਰੀ ਮੋਦੀ ਨੂੰ ਸੇਂਗੋਲ ਭੇਂਟ ਕਰਨਗੇ।

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ 2024 'ਚ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ। ਮਦੁਰਈ ਅਧੀਨਮ ਦੇ 293ਵੇਂ ਮੁੱਖ ਪੁਜਾਰੀ 28 ਮਈ ਨੂੰ ਨਵੇਂ ਸੰਸਦ ਭਵਨ ਦੇ ਉਦਘਾਟਨ ਦੌਰਾਨ ਪ੍ਰਧਾਨ ਮੰਤਰੀ ਨੂੰ ਰਾਜਦੰਡ (ਸੇਂਗੋਲ) ਭੇਂਟ ਕਰਨਗੇ।

ਸ਼੍ਰੀ ਹਰੀਹਰ ਦੇਸਿਕਾ ਸਵਾਮੀਗਲ ਨੇ ਕਿਹਾ ਕਿ ਪੀਐਮ ਮੋਦੀ ਦੀ ਪੂਰੀ ਦੁਨੀਆ ਵਿੱਚ ਪ੍ਰਸ਼ੰਸਾ ਹੋ ਰਹੀ ਹੈ ਅਤੇ ਦੇਸ਼ ਵਿੱਚ ਹਰ ਕਿਸੇ ਨੂੰ ਉਨ੍ਹਾਂ ਉੱਤੇ ਮਾਣ ਹੈ। ਉਹ ਲੋਕਾਂ ਲਈ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਨੇ 2024 ਵਿੱਚ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਹੈ ਤੇ ਲੋਕਾਂ ਦਾ ਮਾਰਗਦਰਸ਼ਨ ਕਰਨਾ ਹੈ। ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ ਕਿਉਂਕਿ ਵਿਸ਼ਵ ਨੇਤਾ ਸਾਡੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰ ਰਹੇ ਹਨ।

ਇਤਿਹਾਸਕ ਰਾਜਦੰਡ ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ 14 ਅਗਸਤ 1947 ਨੂੰ ਬ੍ਰਿਟਿਸ਼ ਤੋਂ ਭਾਰਤ ਨੂੰ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਪ੍ਰਾਪਤ ਕੀਤਾ ਗਿਆ ਸੀ। 28 ਮਈ ਨੂੰ ਵੀ ਅਜਿਹਾ ਹੀ ਕੁਝ ਹੋਣ ਜਾ ਰਿਹਾ ਹੈ।

Posted By: Seema Anand