ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਮਹਾਮਾਰੀ ਦੌਰਾਨ ਸੰਸਦ ਦੇ ਮੌਨਸੂਨ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐੱਲਏਸੀ 'ਤੇ ਚੀਨ ਨਾਲ ਜਾਰੀ ਟਕਰਾਅ ਨੂੰ ਲੈ ਕੇ ਰਾਜ ਸਭਾ 'ਚ ਬਿਆਨ ਦੇਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਉਨ੍ਹਾਂ ਨੇ ਲੋਕ ਸਭਾ 'ਚ ਬਿਆਨ ਦਿੱਤਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ 'ਚ ਵੀ ਚੀਨ ਨੂੰ ਸਪੱਸ਼ਟ ਸ਼ਬਦਾਂ 'ਚ ਦੱਸ ਦਿੱਤਾ ਕਿ ਸਰਹੱਦ 'ਤੇ ਹਾਲਾਤਾਂ ਨੂੰ ਇਕ ਤਰਫਾ ਬਦਲਣ ਦੀ ਕੋਈ ਕੋਸ਼ਿਸ਼ ਭਾਰਤ ਨੂੰ ਕਿਸੇ ਵੀ ਸੂਰਤ 'ਚ ਮਨਜੂਰ ਨਹੀਂ ਹੈ। ਲੋਭ ਸਭਾ 'ਚ ਬਿਆਨ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ ਭਾਰਤ ਸ਼ਾਂਤੀ ਨਾਲ ਹਰ ਮੁੱਦੇ ਦਾ ਹੱਲ ਕਰ ਸਕਦੇ ਹੈ ਪਰ ਕੋਈ ਅੱਤਵਾਦੀ ਰੁਖ ਦਿਖਾਏਗਾ ਤਾਂ ਉਸ ਦਾ ਵੀ ਜਵਾਬ ਦਿੱਤਾ ਜਾਵੇਗਾ।

ਰਾਜ ਸਭਾ ਦੀ ਕਾਰਵਾਈ ਮੁਲਤਵੀ


ਕੋਰੋਨਾ 'ਤੇ ਚਰਚਾ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਕੱਲ੍ਹ ਸਵੇਰੇ 9 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ।

ਕੋਰੋਨਾ ਵਾਰਿਸ 'ਤੇ ਚਰਚਾ


ਰਾਜ ਸਭਾ 'ਚ ਕੋਰੋਨਾ ਵਾਇਰਸ 'ਤੇ ਸਿਹਤ ਮੰਤਰੀ ਦੇ ਬਿਆਨ 'ਤੇ ਚਰਚਾ ਹੋ ਰਹੀ ਹੈ। ਕਾਂਗਰਸ ਸੰਸਦ ਮੈਂਬਰ ਆਨੰਦ ਸ਼ਰਮਾ ਨੇ ਕਿਹਾ ਕਿ ਕੋਰੋਨਾ ਕਾਲ 'ਚ ਸਰਕਾਰ ਨੇ ਲਾਕਡਾਊਨ ਲਾਇਆ ਤਾਂ ਇਸ ਦੇ ਫਾਇਦੇ ਕੀ-ਕੀ ਹੋਏ, ਇਹ ਵੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ।


ਮਨੋਜ ਝਾਅ ਦਾ ਬਾਬਾ ਰਾਜ 'ਤੇ ਨਿਸ਼ਾਨਾ

ਆਰਜੇਡੀ ਦੇ ਸੰਸਦ ਮੈਂਬਰ ਮਨੋਜ ਝਾਅ ਨੇ ਰਾਜ ਸਭਾ 'ਚ ਕਿਹਾ ਕਿ ਕੋਰੋਨਾ ਕਾਲ 'ਚ ਜੂਨ ਦੇ ਮਹੀਨੇ 'ਚ ਇਕ ਪਰ ਅਜਿਹਾ ਆਇਆ, ਜਦੋਂ ਇਕ ਮਹਾ ਪੁਰਸ਼ (ਯੋਗ ਗੁਰੂ ਰਾਮਦੇਵ) ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਦੀ ਦਵਾਈ ਬਣਾ ਲਈ ਹੈ। ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੀਆਂ ਦਵਾਈਆਂ ਵਿਕ ਗਈਆਂ। ਕੋਰੋਨਾ ਕਾਲ 'ਚ ਕਿਸ ਤਰ੍ਹਾਂ ਆਯੁਰਵੇਦ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ, ਇਸ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ।

ਸਿਹਤ ਮੰਤਰੀ ਦੇ ਬਿਆਨ 'ਤੇ ਚਰਚਾ

ਕੋਰੋਨਾ ਮਹਾਮਾਰੀ ਤੇ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਨੂੰ ਲੈ ਕੇ 15 ਸਤੰਬਰ ਨੂੰ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਦੁਆਰਾ ਦਿੱਤੇ ਗਏ ਬਿਆਨ 'ਤੇ ਅੱਜ ਰਾਜ ਸਭਾ 'ਚ ਚਰਚਾ ਹੋਵੇਗੀ।

ਰਾਜ ਸਭਾ 'ਚ ਉਠਿਆ ਜਾਸੂਸੀ ਦਾ ਮੁੱਦਾ

ਕਾਂਗਰਸ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਨੇ ਰਾਜ ਸਭਾ 'ਚ ਭਾਰਤੀਆਂ ਦੀ ਜਾਸੂਸੀ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਚੀਨੀ ਸਰਕਾਰ ਨਾਲ ਜੁੜੀ ਹੋਈ ਸ਼ਿਨਜਿਆਨ ਅਧਾਰਤ ਤਕਨੀਕੀ ਕੰਪਨੀ 10,000 ਤੋਂ ਵੱਧ ਭਾਰਤੀਆਂ ਦੀ ਜਾਸੂਸੀ ਕਰ ਰਹੀ ਹੈ। ਮੈਂ ਸਰਕਾਰ ਤੋਂ ਜਾਣਨਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਨੇ ਇਸ 'ਤੇ ਧਿਆਨ ਦਿੱਤਾ ਹੈ। ਜੇਕਰ ਹਾਂ, ਤਾਂ ਕੀ ਕਾਰਵਾਈ ਕੀਤੀ ਗਈ ਹੈ?

ਲੋਕ ਸਭਾ 'ਚ ਮੁਲਤਵੀ ਪ੍ਰਸਤਾਵ

ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਜਨੀਤਕ ਆਗੂਆਂ ਤੇ ਮੁੱਖ ਅਧਿਕਾਰੀਆਂ 'ਤੇ ਚੀਨੀ ਜਾਸੂਸੀ ਦੇ ਮੁੱਦੇ 'ਤੇ ਲੋਕ ਸਭਾ 'ਚ ਮੁਲਤਵੀ ਪ੍ਰਸਤਾਵ ਦਿੱਤਾ ਹੈ।

ਰਾਜ ਸਭਾ ਦੀ ਕਾਰਵਾਈ ਸ਼ੁਰੂ

ਰਾਜ ਸਭਾ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਰਾਜ ਸਭਾ ਦੀ ਕਾਰਵਾਈ ਲਈ ਸ਼ਿਵਸੇਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਮੁਖਤਾਰ ਅੱਬਾਸ ਨਕਵੀ ਸੰਸਦ 'ਚ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਹੁਣ ਤੋਂ ਕੁਝ ਦੇਰ ਬਾਅਦ ਚੀਨ ਤੋਂ ਜਾਰੀ ਤਣਾਅ 'ਤੇ ਬਿਆਨ ਦੇਣਗੇ।

ਸੰਸਦ ਮੈਂਬਰਾਂ ਦੀ ਤਨਖ਼ਾਹ 'ਚ 30 ਫ਼ੀਸਦੀ ਕਟੌਤੀ 'ਤੇ ਬਿੱਲ ਪਾਸ

ਲੋਕ ਸਭਾ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ 'ਚ 30 ਫ਼ੀਸਦੀ ਕਟੌਤੀ ਨਾਲ ਜੁੜੇ ਬਿੱਲ ਪਾਸ ਕਰ ਦਿੱਤਾ। ਕੋਵਿਡ ਨਾਲ ਨਿਪਟਨ ਲਈ ਆਪਣੀ ਤਨਖ਼ਾਹ 'ਚ ਕਟੌਤੀ ਦਾ ਸੰਸਦ ਮੈਂਬਰਾਂ ਨੇ ਇਕ ਸੁਰ 'ਚ ਸਮਰਥਨ ਕੀਤਾ। ਹਾਲਾਂਕਿ ਸੰਸਦ ਨਿਧੀ ਨੂੰ ਦੋ ਸਾਲ ਲਈ ਮੁਲਤਵੀ ਰੱਖਣ ਦੇ ਫ਼ੈਸਲੇ ਨੂੰ ਗਲਤ ਦੱਸਦੇ ਹੋਏ ਸਰਕਾਰ ਦੀ ਅਲੋਚਨਾ ਕੀਤੀ। ਸੰਸਦੀ ਮਾਮਲਿਆਂ ਮੰਤਰੀ ਪ੍ਰਲਹਾਦ ਜ਼ੋਸ਼ੀ ਨੇ ਸੋਮਵਾਰ ਨੂੰ ਇਸ ਨੂੰ ਸਦਨ 'ਚ ਪੇਸ਼ ਕੀਤਾ ਸੀ।

ਜੈਯਾ ਬੱਚਨ ਦੇ ਬਿਆਨ 'ਤੇ ਹੰਗਾਮਾ

ਬਾਲੀਵੁੱਡ ਦੇ ਡਰੱਗ ਕਨੈਕਸ਼ਨ ਦਾ ਮਸਲਾ ਸੰਸਦ 'ਚ ਮੰਗਲਵਾਰ ਨੂੰ ਜਮ੍ਹ ਕੇ ਗੁੰਜਿਆ। ਰਾਜ ਸਭਾ 'ਚ ਜਯਾ ਬੱਚਨ ਨੇ ਲੋਕ ਸਭਾ 'ਚ ਦਿੱਤੇ ਗਏ ਬਿਆਨ 'ਤੇ ਰਵੀ ਕਿਸ਼ਨ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਨੇ ਇਸ ਨੂੰ ਫਿਲਮ ਇੰਡਸਟਰੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦੇ ਹੋਏ ਜਮ੍ਹ ਕੇ ਭੜਾਸ ਕੱਢੀ। ਗੋਰਖਪੁਰ ਤੋਂ ਭਾਜਪਾਈ ਸੰਸਦ ਮੈਂਬਰ ਤੇ ਭੋਜਪੁਰੀ ਅਭਿਨੇਤਾ ਰਵੀ ਕਿਸ਼ਨ ਤੇ ਅਭਿਨੇਤਰੀ ਕੰਗਨਾ ਰਣੌਤ ਦਾ ਨਾਂ ਲਏ ਬਗੈਰ ਕਿਹਾ, 'ਜਿਸ ਥਾਲੀ 'ਚ ਖਾਂਦੇ ਹੋ, ਉਸੇ 'ਚ ਛੇਦ ਕਰਦੇ ਹੋ। ਇਹ ਗਲਤ ਹੈ।'

Posted By: Rajnish Kaur