ਏਜੰਸੀਆਂ, ਨਵੀਂ ਦਿੱਲੀ : ਪੇਗਾਸਸ ਜਾਸੂਸੀ ਕਾਂਡ ਦੀ ਜਾਂਚ ਦੀ ਮੰਗ ਨੂੰ ਲੈ ਕੇ ਵਿਰੋਧੀ ਦਲਾਂ ਨੇ ਹੁਣ ਤਕ ਸਦਨ ਦੀ ਕਾਰਵਾਈ ਚੱਲਣ ਨਹੀਂ ਦਿੱਤੀ। ਅੱਜ ਵੀ ਸੰਸਦ ’ਚ ਵਿਰੋਧੀ ਧਿਰ ਦੇ ਹੰਗਾਮੇ ਦੇ ਚੱਲਦਿਆਂ ਦੋਵੇਂ ਸਦਨਾਂ ਨੂੰ ਰੱਦ ਕਰਨਾ ਪਿਆ। ਵਿਰੋਧੀ ਧਿਰ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤਕ ਸਰਕਾਰ ਚਰਚਾ ਲਈ ਰਾਜ਼ੀ ਨਹੀਂ ਹੋਵੇਗੀ ਤਦ ਤਕ ਸੰਸਦ ਦਾ ਸੰਗ੍ਰਾਮ ਠੱਪ ਨਹੀਂ ਹੋਵੇਗਾ। ਉਥੇ ਹੀ, ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਸੰਸਦ ’ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਸਰਕਾਰ ਨੇ ਲੋਕਸਭਾ ’ਚ ਦੋ ਹੋਰ ਰਾਜਸਭਾ ’ਚ ਇਕ ਬਿੱਲ ਪਾਸ ਕਰਕੇ ਇਹ ਸਾਫ਼ ਸੰਦੇਸ਼ ਦੇ ਦਿੱਤਾ ਹੈ ਕਿ ਵਿਰੋਧੀਆਂ ਦੇ ਦਬਾਅ ਦੀ ਉਸਨੂੰ ਪਰਵਾਹ ਨਹੀਂ।

LIVE Monsoon Session Updates:

ਲੋਕ ਸਭਾ ’ਚ ਭਾਰੀ ਹੰਗਾਮੇ ਦੌਰਾਨ ‘ਦਿ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਸੋਧ) ਬਿੱਲ’ ਅਤੇ ‘ਫੈਕਟਰ ਰੈਗੂਲੇਸ਼ਨ (ਸੋਧ) ਬਿੱਲ 2021’ ਪਾਸ ਹੋ ਗਿਆ ਹੈ।

ਵਿਰੋਧੀਆਂ ਦੇ ਹੰਗਾਮੇ ਦੌਰਾਨ ਕੋਕੋਨਟ ਡਿਵੈਲਪਮੈਂਟ ਬੋਰਡ (ਸੋਧ) ਬਿੱਲ, 2021 ਵੀ ਰਾਜ ਸਭਾ ’ਚ ਪਾਸ ਹੋ ਗਿਆ ਹੈ। ਰਾਜ ਸਭਾ ਨੂੰ ਕੱਲ੍ਹ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਸਦਨ ’ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਮੈਨੂੰ ਸਦਨ ਦੀ ਮਰਿਯਾਦਾ ਬਣਾਏ ਰੱਖਣ ਲਈ ਉਨ੍ਹਾਂ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਸਦਨ ਦੇ ਕੁਝ ਮੈਂਬਰ ਅਜਿਹੀਆਂ ਘਟਨਾਵਾਂ ਨੂੰ ਦੁਹਰਾ ਰਹੇ ਹਨ ਜੋ ਸੰਸਦ ਦੇ ਨਿਯਮਾਂ ਵਿਰੁੱਧ ਹੈ।

ਸੰਸਦ ਜੇ ਦੋਵੇਂ ਸਦਨਾਂ ’ਚ ਵਿਰੋਧੀਆਂ ਦਾ ਹੰਗਾਮਾ ਜਾਰੀ ਹੈ। ਵਿਰੋਧੀ ਸੰਸਦ ਮੈਂਬਰ ਸਦਨ ਦੇ ਵੇਲ ਦੇ ਕੋਲ ਜਮ੍ਹਾਂ ਹੋ ਗਏ ਅਤੇ ਵਿਭਿੰਨ ਮੁੱਦਿਆਂ ’ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਸਤੋਂ ਬਾਅਦ ਰਾਜਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਉਥੇ ਹੀ ਹੰਗਾਮੇ ਦੇ ਚੱਲਦਿਆਂ ਲੋਕਸਭਾ ਨੂੰ ਵੀ 2 ਵਜੇ ਤਕ ਮੁਲਤਵੀ ਕਰਨਾ ਪਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੇ ਮੁੱਦੇ ’ਤੇ ਸੰਸਦ ’ਚ ਪ੍ਰਦਰਸ਼ਨ ਕੀਤਾ। ਹਰਸਿਮਰਤ ਕੌਰ ਬਾਦਲ (SAD) ਨੇ ਕਿਹਾ, ‘9 ਦਿਨਾਂ ’ਚੋਂ ਮੈਂ ਰੋਜ਼ ਮੁਲਤਵੀ ਪ੍ਰਸਤਾਵ ਦੇ ਰਹੀ ਹਾਂ। ਜੇਕਰ ਸਰਕਾਰ ਚਰਚਾ ਚਾਹੁੰਦੀ ਹੈ ਤਾਂ ਮੁਲਤਵੀ ਪ੍ਰਸਤਾਵ ਸਵੀਕਾਰ ਕਰਕੇ ਸਮਾਂ ਦੇਵੇਗੀ। ਇਹ ਅੰਨਦਾਤਾ ਵਿਰੋਧੀ ਸਰਕਾਰ ਹੈ।

Posted By: Ramanjit Kaur