ਜੇਐੱਨਐੱਨ, ਏਐੱਨਆਈ : ਮਹਾਰਾਸ਼ਟਰ ਦੇ ਬੀਡ 'ਚ ਭਾਜਪਾ ਆਗੂ ਪੰਕਜਾ ਮੁੰਡੇ ਨੇ ਕਿਹਾ ਹੈ ਕਿ ਉਹ ਔਰਗਾਬਾਦ 'ਚ ਇਕ ਦਿਨ ਦੀ ਭੁੱਖ ਹੜਤਾਲ ਕਰੇਗੀ। ਪੰਕਜਾ ਨੇ ਕਿਹਾ ਕਿ ਇਹ ਹੜਤਾਲ ਕਿਸੇ ਪਾਰਟੀ ਜਾਂ ਵਿਅਕਤੀ ਖ਼ਿਲਾਫ਼ ਨਹੀਂ ਹੈ। ਮਰਾਠਵਾੜਾ ਦੇ ਮੁੱਦੇ 'ਤੇ ਅਗਵਾਈ ਦਾ ਧਿਆਨ ਆਕਰਸ਼ਿਤ ਕਰਨ ਲਈ ਇਕ ਸਾਂਕੇਤਿਕ ਹੜਤਾਲ ਕਰੇਗੀ। ਮੁੰਡੇ ਨੇ ਆਪਣੇ ਪਿਤਾ ਸਾਬਕਾ ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦੀ ਜੈਅੰਤੀ 'ਤੇ ਬੀਡ 'ਚ ਇਕ ਰੈਲੀ ਵੀ ਬੁਲਾਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਕਜਾ 27 ਜਨਵਰੀ 2020 ਨੂੰ ਔਰਗਾਬਾਦ 'ਚ ਇਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇਗੀ।

ਗੌਰਤਲਬ ਹੈ ਕਿ ਭਾਜਪਾ 'ਚ ਅਣਡਿੱਠ ਕਾਰਨ ਨਾਰਾਜ਼ ਚੱਲ ਰਹੀ ਪੰਕਜਾ ਨੇ ਪਾਰਟੀ ਦੇ ਆਗੂਆਂ ਤੇ ਵੀ ਸਨਸਨੀਖੇਜ ਦੋਸ਼ ਲਾਏ ਹਨ। ਉਨ੍ਹਾਂ ਕਹਿਣਾ ਹੈ ਕਿ ਕੁਝ ਲੋਕ ਮੈਨੂੰ ਪਾਰਟੀ ਛੱਡਣ ਲਈ ਮਜ਼ਬੂਰ ਕਰ ਰਹੇ ਹਨ। ਜਦਕਿ ਅਸਲੀਅਤ ਇਹ ਹੈ ਕਿ ਮੇਰੀ ਪਾਰਟੀ ਤੋਂ ਕੋਈ ਨਾਰਾਜ਼ਗੀ ਨਹੀਂ ਹੈ ਤੇ ਨਾ ਹੀ ਕਿਸੇ ਵੱਡੇ ਅਹੁਦੇ ਲਈ ਮੇਰੀ ਕਿਸੇ ਸੀਨੀਅਰ ਆਗੂ ਨਾਲ ਕੋਈ ਗੱਲ ਚੱਲ ਰਹੀ ਹੈ।

Posted By: Amita Verma