ਜੰਮੂ, ਜੇਐਨਐਨ : ਕਸ਼ਮੀਰ 'ਚ ਗੈਰ ਕਸ਼ਮੀਰੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਏ ਜਾਣ ਦੀਆਂ ਵਧਦੀਆਂ ਘਟਨਾਵਾਂ 'ਚ ਉਥੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਤੇਜ਼ ਹੋ ਗਿਆ ਹੈ। ਐਤਵਾਰ ਸ਼ਾਮ ਨੂੰ ਵਨਪੋਹ 'ਚ ਬਿਹਾਰ ਦੇ ਦੋ ਮਜ਼ਦੂਰਾਂ ਦੀ ਹੱਤਿਆ ਤੋਂ ਬਾਅਦ ਘਾਟੀ ਛੱਡਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ ਤੇ ਸੋਮਵਾਰ ਨੂੰ ਜਦੋਂ ਕਸ਼ਮੀਰ ਤੋਂ ਗੱਡੀਆਂ ਦਾ ਜੰਮੂ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਨ੍ਹਾਂ 'ਚ ਪਰਵਾਸੀ ਮਜ਼ਦੂਰ ਹੀ ਸਭ ਤੋਂ ਜ਼ਿਆਦਾ ਸੀ।

ਸ੍ਰੀਨਗਰ ਤੋਂ ਜੰਮੂ ਛੱਤੀਸਗੜ੍ਹ ਨਿਵਾਸੀ ਅਜੀਤ ਸਾਹੂ ਨੇ ਦੱਸਿਆ ਕਿ ਉਹ ਉੱਥੇ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ। ਉਸ ਨਾਲ ਉਸ ਦੀ ਪਤਨੀ ਤੇ ਦੋ ਛੋਟੇ ਬੱਚੇ ਵੀ ਉੱਥੇ ਹੀ ਰਹਿ ਰਹੇ ਸੀ। ਜਿਵੇਂ ਹੀ ਸਾਨੂੰ ਰਾਤ ਨੂੰ ਦੋ ਬਿਹਾਰੀ ਨੌਜਵਾਨਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਤਾਂ ਅਸੀਂ ਉਦੋਂ ਹੀ ਕਸ਼ਮੀਰ ਛੱਡਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਹਾਲਾਂਕਿ ਭੱਠਾ ਮਾਲਕ ਨੇ ਉਨ੍ਹਾਂ ਨੂੰ ਉੱਥੇ ਸੁਰੱਖਿਅਤ ਰੱਖਣ ਦਾ ਵਿਸਵਾਸ਼ ਦਿੱਤਾ ਪਰ ਪਰਿਵਾਰ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੇ ਘਾਟੀ ਨੂੰ ਛੱਡਣਾ ਹੀ ਬਿਹਤਰ ਸਮਝਿਆ।

Posted By: Ravneet Kaur