ਨਈ ਦੁਨੀਆ, ਨਵੀਂ ਦਿੱਲੀ : ਇਕ ਪਾਸੇ ਤਾਂ ਲੱਦਾਖ 'ਚ ਭਾਰਤ ਤੋਂ ਤਾਇਨਾਤ ਨੂੰ ਘੱਟ ਕਰਨ ਲਈ ਚੀਨ ਗੱਲਬਾਤ 'ਚ ਸ਼ਾਮਲ ਹੈ, ਉੱਥੇ ਦੂਜੇ ਪਾਸੇ ਭਾਰਤ ਲਈ ਮੁਸੀਬਤਾਂ ਖੜ੍ਹੀ ਕਰਨ 'ਚ ਕੋਈ ਕਸਰ ਨਹੀਂ ਛੱਡ ਰਿਹਾ ਹੈ। ਸੂਤਰਾਂ ਹਵਾਲੇ ਤੋਂ ਜਾਣਕਾਰੀ ਮੁਤਾਬਿਕ, ਪਾਕਿਸਤਾਨ ਦੀ ਫ਼ੌਜ ਗਿਲਗਿਤ-ਬਾਲਟਿਸਤਾਨ ਖੇਤਰ 'ਚ ਫ਼ੌਜੀਆਂ ਦੀ ਤਾਇਨਾਤੀ ਵਧਾ ਰਹੀ ਹੈ ਤੇ ਪਾਕਿਸਤਾਨ ਫ਼ੌਜੀ ਲੱਦਾਖ ਵੱਲ ਕੂਚ ਰਹੇ ਹਨ। ਉੱਥੇ ਦੂਜੇ ਪਾਸੇ ਜੰਮੂ ਤੇ ਕਸ਼ਮੀਰ 'ਚ ਹਿੰਸਾ ਫੈਲਾਉਣ ਲਈ ਚੀਨੀ ਫ਼ੌਜੀ ਅੱਤਵਾਦੀ ਸੰਗਠਨ ਅਲ ਬਦਰ ਨਾਲ ਗੱਲਬਾਤ ਕਰ ਰਹੀ ਹੈ।

ਸੂਤਰਾਂ ਮੁਤਾਬਿਕ, ਪਾਕਿਸਤਾਨ ਨੇ ਉੱਤਰੀ ਲੱਦਾਖ ਖੇਤਰ 'ਚ ਲਗਪਗ 20,000 ਜ਼ਿਆਦਾਤਰ ਫ਼ੌਜੀਆਂ ਨੂੰ ਭੇਜਿਆ ਹੈ ਤਾਂ ਜੋ ਚੀਨੀ ਫ਼ੌਜੀਆਂ ਦੀ ਤਾਇਨਾਤੀ ਦੇ ਬਰਾਬਰ ਉਸ ਦੇ ਫ਼ੌਜੀ ਵੀ ਉੱਥੇ ਤਾਇਨਾਤ ਹੋ ਸਕਣ। ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਪਾਕਿਸਤਾਨ ਭਾਰਤ 'ਤੇ ਦੋ-ਮੋਰਚਿਆਂ 'ਤੇ ਹਮਲਾ ਕਰਨ ਦੇ ਮੌਕੇ ਦੀ ਤਲਾਸ਼ 'ਚ ਹੈ। ਇਸ ਵਿਚਕਾਰ ਉਭਰਦੇ ਖ਼ਤਰੇ 'ਤੇ ਚਰਚਾ ਲਈ ਭਾਰਤੀ ਫ਼ੌਜ ਤੇ ਖੁਫੀਆ ਅਧਿਕਾਰੀਆਂ ਵਿਚਕਾਰ ਕਈ ਬੈਠਕਾਂ ਹੋ ਰਹੀਆਂ ਹਨ।

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਮਦਦ ਨਾਲ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਆਈਐੱਸਆਈ, ਭਾਰਤ 'ਚ ਲੜਨ ਨੂੰ ਅੱਤਵਾਦੀਆਂ ਨੂੰ ਭੇਜਣ ਜਾਂ ਭਾਰਤ ਖ਼ਿਲਾਫ਼ ਪਾਕਿਸਤਾਨੀ ਬੈਟ ਦੇ ਆਪਰੇਸ਼ਨ ਨੂੰ ਕਰਨ ਦੀ ਯੋਜਨਾ ਬਣਾ ਰਹੇ ਹਨ। ਸੂਤਰਾਂ ਨੇ ਇਹ ਵੀ ਕਿਹਾ ਕਿ ਸਮੂਹ ਕਸ਼ਮੀਰ ਦੇ ਅੰਦਰ ਲਗਪਗ 100 ਪਾਕਿਸਤਾਨੀ ਅੱਤਵਾਦੀਆਂ ਨਾਲ ਆਤਰਿਕ ਹਮਲੇ 'ਤੇ ਵੀ ਚਰਚਾ ਕਰ ਰਹੇ ਹਨ।

ਜਦਕਿ ਸੁਰੱਖਿਆ ਬਲਾਂ ਨੂੰ ਕਸ਼ਮੀਰ 'ਚ 120 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਹਾਲ ਦੇ ਮਹੀਨਿਆਂ 'ਚ ਮਾਰ ਸੁੱਟਿਆ ਹੈ। ਉਨ੍ਹਾਂ 'ਚ ਜ਼ਿਆਦਾਤਰ ਸਥਾਨਕ ਅੱਤਵਾਦੀ ਸਨ ਤੇ ਕੁਝ ਹੀ ਵਿਦੇਸ਼ੀ ਅੱਤਵਾਦੀ ਸਨ। ਸੂਤਰਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ 'ਤੇ ਹਮਲਾ ਕਰ ਕੇ ਪਾਕਿਸਤਾਨ ਭਾਰਤ 'ਚ ਆਂਤਰਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

Posted By: Amita Verma