ਬਲੂਚਿਸਤਾਨ (ਏਐੱਨਆਈ) : ਬਲੂਚਿਸਤਾਨ ਤੋਂ ਸੰਸਦ ਮੈਂਬਰ ਮੌਲਾਨਾ ਸਲਾਹੁਦੀਨ ਆਯੂਬੀ ਨੇ 14 ਸਾਲਾ ਕੁੜੀ ਨਾਲ ਵਿਆਹ ਕਰ ਲਿਆ।

ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਔਰਤਾਂ ਲਈ ਕੰਮ ਕਰਨ ਵਾਲੇ ਇਕ ਐੱਨਜੀਓ ਨੇ ਸੰਸਦ ਮੈਂਬਰ ਦੀ ਸ਼ਿਕਾਇਤ ਕੀਤੀ। ਜਮੀਅਤ ਉਲੇਮਾ ਏ ਇਸਲਾਮ ਦੇ ਬਲੂਚਿਸਾਨ ਤੋਂ ਸੰਸਦ ਮੈਂਬਰ ਮੌਲਾਨਾ ਸਲਾਹੁਦੀਨ ਆਯੂਬੀ ਦੀ ਸ਼ਿਕਾਇਤ ਚਿਤਰਲ ਦੇ ਇਕ ਮਹਿਲਾ ਸੰਗਠਨ ਨੇ ਕੀਤੀ ਤੇ ਦੱਸਿਆ ਕਿ ਉਕਤ ਸੰਸਦ ਮੈਂਬਰ ਨੇ ਸਰਕਾਰੀ ਹਾਈ ਸਕੂਲ ਲੜਕੀਆਂ ਦੀ ਇਕ ਵਿਦਿਆਰਥਣ ਨਾਲ ਵਿਆਹ ਕਰ ਲਿਆ ਹੈ। ਸੰਸਥਾ ਨੇ ਕੁੜੀ ਦਾ ਜਨਮ ਪ੍ਰਮਾਣ ਪੱਤਰ ਵੀ ਦਿੱਤੇ, ਜਿਸ ਤੋਂ ਪਤਾ ਲੱਗਾ ਕਿ ਉਹ ਸਿਰਫ਼ 14 ਸਾਲ ਦੀ ਹੈ। ਪੁਲਿਸ ਅਨੁਸਾਰ ਅਜੇ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਾਬਾਲਗਾ ਨਾਲ ਵਿਆਹ ਕਰਨ 'ਤੇ ਪਾਕਿਸਤਾਨ 'ਚ ਵੀ ਸਖ਼ਤ ਸਜ਼ਾ ਦਾ ਕਾਨੂੰਨ ਹੈ। ਇੱਥੋਂ ਤਕ ਕਿ ਕੁੜੀ ਦੇ ਮਾਤਾ ਪਿਤਾ ਨੂੰ ਵੀ ਸਜ਼ਾ ਹੋ ਸਕਦੀ ਹੈ।

ਇਕ ਹੋਰ ਘਟਨਾ 'ਚ ਇਮਰਾਨ ਖ਼ਾਨ ਦੀ ਸੱਤਾਧਾਰੀ ਪਾਰਟੀ ਤਹਿਰੀਕ ਏ ਇਨਸਾਫ਼ ਦੇ ਨੇਤਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਪੱਤਰਕਾਰ ਸੈਫੁੱਲਾ ਜੇਨ ਨੂੰ ਅਗਵਾ ਕਰ ਲਿਆ। ਉਸ ਨੂੰ ਪਾਰਟੀ ਦੇ ਚਾਰਸੱਡਾ ਦਫ਼ਤਰ 'ਚ ਲੈ ਗਿਆ। ਇਥੇ ਉਸ ਦੇ ਕੱਪੜੇ ਉਤਾਰ ਕੇ ਤਸੀਹੇ ਦਿੱਤੇ ਤੇ ਵੀਡੀਓ ਵੀ ਬਣਾਈ। ਇਸ ਘਟਨਾ ਦੀ ਜਾਣਕਾਰੀ ਪੱਤਰਕਾਰ ਨੇ ਪ੍ਰਰੈੱਸ ਕੱਲਬ 'ਚ ਦਿੰਦੇ ਹੋਏ ਨਿਆਂਇਕ ਜਾਂਚ ਤੇ ਇਨਸਾਫ ਦੀ ਮੰਗ ਕੀਤੀ।

Posted By: Susheel Khanna