ਜੈਪੁਰ : ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਵਾਰੀ ਫਿਰ ਪਾਕਿਸਤਾਨੀ ਡਰੋਨ ਰਾਜਸਥਾਨ ਨਾਲ ਲੱਗਦੀ ਭਾਰਤੀ ਸਰਹੱਦ ਵਿਚ ਵੜਿਆ ਅਤੇ ਵਾਪਸ ਚਲਾ ਗਿਆ। ਬੀਐੱਸਐੱਫ ਨੇ ਡ੍ਰੋਨ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਤੁਰੰਤ ਵਾਪਸ ਪਰਤ ਗਿਆ।

ਬੀਐੱਸਐੱਫ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਨੂੰ ਪਾਰ ਕਰਦਾ ਹੋਇਆ ਪਾਕਿ ਡ੍ਰੋਨ ਸਵੇਰੇ ਕਰੀਬ ਪੰਜ ਵਜੇ ਸ਼੍ਰੀਗੰਗਾਨਗਰ ਨੇੜੇ ਹਿੰਦਮਲਕੋਟ ਸਰਹੱਦ ਵਿਚ ਦਾਖ਼ਲ ਹੋਇਆ। ਡਰੋਨ ਦੇਖਦੇ ਹੀ ਫ਼ੌਜ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਰੋਨ ਤੁਰੰਤ ਵਾਪਸ ਪਰਤ ਗਿਆ। ਗ੍ਰਾਮੀਣਾਂ ਦਾ ਕਹਿਣਾ ਹੈ ਕਿ ਸਰਹੱਦ 'ਤੇ ਸਵੇਰੇ ਉਨ੍ਹਾਂ ਭਾਰੀ ਗੋਲੀਬਾਰੀ ਦੀ ਆਵਾਜ਼ ਸੁਣੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਪਾਕਿਸਤਾਨੀ ਡ੍ਰੋਨ ਰਾਜਸਥਾਨ ਦੇ ਬੀਕਾਨੇਰ ਸਰਹੱਦ 'ਤੇ ਅਨੂਪਗੜ੍ਹ ਸੈਕਟਰ ਵਿਚ ਵੜ ਗਿਆ ਸੀ ਜਿਸ ਨੂੰ ਭਾਰਤੀ ਹਵਾਈ ਫ਼ੌਜ ਨੇ ਡ੍ਰੋਨ (ਯੂਏਵੀ) ਨੂੰ ਮਾਰ ਸੁੱਟਿਆ ਸੀ।

Posted By: Seema Anand