ਆਈਏਐੱਨਐੱਸ, ਨਵੀਂ ਦਿੱਲੀ : ਭਾਰਤ ਖ਼ਿਲਾਫ਼ ਹਮੇਸ਼ਾ ਸਾਜਿਸ਼ ਰਚਣ ਦੀ ਕੋਸ਼ਿਸ਼ ’ਚ ਲੱਗੇ ਪਾਕਿਸਤਾਨ ਦਾ ਇਕ ਹੋਰ ਨਾਪਾਕ ਚਿਹਰਾ ਸਾਹਮਣੇ ਆਇਆ ਹੈ। ਬਦਨਾਮ ਖ਼ਾਲਿਸਤਾਨੀ ਆਗੂ ਗੋਪਾਲ ਸਿੰਘ ਚਾਵਲਾ ਨੇ ਭਾਰਤ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਪ੍ਰਦਰਸ਼ਨਾਂ ਦੇ ਸਮਰਥਨ ਦੇ ਨਾਮ ’ਤੇ ਪਾਕਿਸਤਾਨ ’ਚ ਟਰੈਕਟਰ ਰੈਲੀ ਕਰਨ ਦੀ ਗੱਲ ਕਹੀ ਹੈ। ਚਾਵਲਾ ਨੂੰ ਮੁੰਬਈ ਹਮਲੇ ਦੇ ਮਾਸਟਰਮਾੲੀਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ। ਦੱਸ ਦੱਈਏ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਦੀ ਟਰੈਕਟਰ ਰੈਲੀ ਹੋਈ ਸੀ, ਜਿਸ ’ਚ ਦੁਰਾਚਾਰਾਂ ਨੇ ਕਾਫੀ ਹਿੰਸਾ ਫੈਲਾਈ ਸੀ।

ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਦੇ ਗੁਰਗੇ ਚਾਵਲਾ ਨੇ ਇੰਟਰਨੈੱਟ ਮੀਡੀਆ ’ਤੇ ਵੀਡੀਓ ਜਾਰੀ ਕਰਕੇ ਟਰੈਕਟਰ ਰੈਲੀ ਦੀ ਗੱਲ ਕਹੀ ਹੈ। ਹਾਲਾਂਕਿ, ਉਸਨੇ ਕੋਈ ਤਰੀਕ ਨਹੀਂ ਦੱਸੀ। ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨਾਂ ’ਚ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਜਾਣਦੇ ਹੋਏ ਹੀ ਭਾਰਤ ਸਰਕਾਰ ਨੇ 17 ਫਰਵਰੀ ਨੂੰ ਐੱਸਜੀਪੀਸੀ ਦੀ ਅਗਵਾਈ ’ਚ ਸਿੱਖ ਜੱਥੇ ਨੂੰ ਪਾਕਿਸਤਾਨ ’ਚ ਸ਼ਤਾਬਦੀ ਪ੍ਰੋਗਰਾਮ ’ਚ ਹਿੱਸਾ ਲੈਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਦਰਅਸਲ, ਕਿਸਾਨ ਅੰਦੋਲਨ ਦਾ ਕੁਝ ਅੱਤਵਾਦੀ ਦਲ ਫਾਇਦਾ ਚੁੱਕਣ ਦੀ ਫ਼ਿਰਾਕ ’ਚ ਹੈ, ਇਸਦੇ ਸੰਕੇਤ ਸਰਕਾਰ ਦਿੰਦੀ ਰਹੀ ਹੈ। 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ’ਤੇ ਟਰੈਕਟਰ ਰੈਲੀ ਦੌਰਾਨ ਜੋ ਹਿੰਸਾ ਹੋਈ, ਲਾਲ ਕਿਲੇ੍ਹ ’ਤੇ ਜੋ ਕੋਹਰਾਮ ਮਨਾਇਆ ਗਿਆ, ਉਸਨੂੰ ਪੂਰੀ ਦੁਨੀਆ ਨੇ ਦੇਖਿਆ। ਕਿਸਾਨ ਸੰਗਠਨ ਕਹਿ ਰਹੇ ਹਨ ਕਿ ਉਨ੍ਹਾਂ ਦਾ ਹਿੰਸਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਫਿਰ ਹਿੰਸਾ ਕਿਸਦੇ ਇਛਾਰੇ ’ਤੇ ਹੋਈ? ਇਹ ਸਵਾਲ ਖ਼ੁਫੀਆ ਏਜੰਸੀ ਲੱਭਣ ’ਚ ਜੁਟੀ ਹੋਈ ਹੈ। ਹੁਣ ਪਾਕਿਸਤਾਨ ’ਚ ਟਰੈਕਟਰ ਰੈਲੀ ਦਾ ਐਲਾਨ ਸਾਫ ਇਸ਼ਾਰਾ ਕਰਦਾ ਹੈ ਕਿ ਦਿੱਲੀ ’ਚ ਹੋਈ ਹਿੰਸਾ ਦੀ ਤਾਰ ਪਾਕਿਸਤਾਨ ਨਾਲ ਵੀ ਜੁੜੀ ਹੋ ਸਕਦੀ ਹੈ।

Posted By: Ramanjit Kaur