ਨਵੀਂ ਦਿੱਲੀ (ਏਜੰਸੀ) : ਭਾਰਤੀ ਟਵਿਟਰ ਯੂਜ਼ਰਸ ਨੇ ਬੁੱਧਵਾਰ ਨੂੰ 73ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਪਾਕਿਸਤਾਨ ਨੂੰ ਜ਼ਬਰਦਸਤ ਟ੍ਰੋਲ ਕੀਤਾ ਹੈ। ਗੁਆਂਢੀ ਮੁਲਕ ਲਈ ਹੈਸ਼ਟੈਗ ਹੈਪੀ ਬਰਥਡੇ ਬੇਟਾ ਇਸ ਮਾਈਕ੍ਰੋ ਬਲਾਗਿੰਗਸਾਈਟ 'ਤੇ ਦੇਸ਼ 'ਚ ਪੰਜਵੇਂ ਸਥਾਨ 'ਤੇ ਟ੍ਰੈਂਡ ਕਰ ਰਿਹਾ ਹੈ।

ਧਿਆਨ ਰਹੇ ਕਿ 14 ਅਗਸਤ ਨੂੰ ਹੀ ਭਾਰਤ ਦੀ ਵੰਡ ਕਰ ਕੇ ਪਾਕਿਸਤਾਨ ਨੂੰ ਵੱਖ ਕਰ ਦਿੱਤਾ ਗਿਆ ਸੀ। ਹਾਲਾਂਕਿ ਪਾਕਿਸਤਾਨ ਇਸ ਦਿਨ ਨੂੰ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਦੇ ਤੌਰ 'ਤੇ ਮਨਾਉਂਦਾ ਹੈ।

ਗਰੀਬੀ ਤੇ ਨਕਦੀ ਸੰਕਟ ਦੀ ਮਾਰ ਨਾਲ ਜੂਝ ਰਿਹਾ ਪਾਕਿਸਤਾਨ ਬੁੱਧਵਾਰ ਨੂੰ ਕਸ਼ਮੀਰ ਇਕਜੁੱਟਤਾ ਦਿਵਸ ਮਨਾ ਰਿਹਾ ਹੈ। ਇਸ ਤਰ੍ਹਾਂ ਉਹ ਭਾਰਤ ਦੇ ਜੰਮੂ ਤੇ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਵਿਰੋਧ 'ਚ ਕਰ ਰਿਹਾ ਹੈ। ਇਸ ਕਾਰਨ ਖਿੱਝੇ ਪਾਕਿਸਤਾਨ ਨੇ ਇਕ ਖਾਸ ਲੋਗੋ ਵੀ ਜਾਰੀ ਕੀਤਾ ਹੈ ਜਿਸ 'ਤੇ ਲਾਲ ਰੰਗ 'ਚ ਲਿਖਿਆ, 'ਕਸ਼ਮੀਰ ਬਣੇਗਾ ਪਾਕਿਸਤਾਨ'।

ਇਸਦੇ ਜਵਾਬ 'ਚ ਅੰਕਿਤਾ ਸ਼੍ਰੀਵਾਸਤਵ ਨਾਂ ਦੀ ਇਕ ਟਵਿਟਰ ਯੂਜ਼ਰ ਨੇ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ ਦੀ ਫੋਟੋ ਪੋਸਟ ਕੀਤੀ ਹੈ, ਜਿਸ 'ਤੇ ਲਿਖਿਆ ਹੈ, 'ਅਸੀਂ ਤੁਹਾਨੂੰ ਨਾ ਦੁੱਧ ਦੇਵਾਂਗੇ ਨਾ ਖੀਰ, ਜੇਕਰ ਕਸ਼ਮੀਰ ਮੰਗੋਗੇ ਤਾਂ ਲਾਹੌਰ ਵੀ ਲਵਾਂਗੇ।' ਇਕ ਹੋਰ ਯੂਜ਼ਰ ਨੇ ਲਿਖਿਆ, 'ਹੈਪੀ ਬਰਥਡੇ ਬੇਟਾ, ਮੇਰੇ ਵਰਗਾ ਬਾਪ ਹੋਣ ਦਾ ਮਾਣ ਮਹਿਸੂਸ ਕਰੋ।' ਇਕ ਹੋਰ ਟਵਿਟਰ ਯੂਜ਼ਰ ਪਟੇਲ ਵਿਨੇਨੇ ਆਪਣੇ ਅਰਥਚਾਰੇ ਨੂੰ ਬਚਾਉਣ ਲਈ ਕਈ ਦੇਸ਼ਾਂ ਤੋਂ ਪੈਸੇ ਲਈ ਭੀਖ ਮੰਗਣ 'ਤੇ ਪਾਕਿਸਤਾਨ ਦੀ ਖਿਚਾਈ ਕੀਤੀ। ਖ਼ਬਰ ਲਿਖੇ ਜਾਣ ਤਕ 11 ਹਜ਼ਾਰ ਟਵੀਟਸ ਦੇ ਨਾਲ ਹੈਸ਼ਟੈਗ ਹੈਪੀ ਬਰਥਡੇ ਬੇਟਾ ਟਵਿਟਰ 'ਤੇ ਟ੍ਰੇਂਡ ਕਰ ਰਿਹਾ ਹੈ।

ਹਾਲਾਂਕਿ ਪਾਕਿਸਾਤਨ ਦੇ ਕਸ਼ਮੀਰ ਦੇ ਤਾਜ਼ਾ ਘਟਨਾਕ੍ਰਮ 'ਤੇ ਹਾਏ-ਤੌਬਾ ਕਰਨ ਤੋਂ ਬਾਅਦ ਟਵਿਟਰ 'ਤੇ ਹੁਣ ਹੈਸ਼ਟੈਗ ਬਲੋਚਿਸਤਾਨਸੋਲਿਡੈਰਿਟੀਡੇ ਤੇ ਹੈਸ਼ਟੈਗ 14 ਅਗਸਤਬਲੈਕਡੇ ਵੀ ਕ੍ਰਮਵਾਰਇਕ ਲੱਖ ਟਵੀਟ ਤੋਂ ਜ਼ਿਆਦਾ ਤੇ 54 ਹਜ਼ਾਰ ਟਵੀਟ ਦੇ ਨਾਲ ਟ੍ਰੈਂਡ ਕਰ ਰਿਹਾ ਹੈ।

ਪਾਕਿਸਤਾਨ ਦੇ ਸਭ ਤੋਂ ਗੜਬੜ ਵਾਲਾ ਸੂਬਾ ਬਲੂਚਿਸਤਾਨ ਨਾਜਾਇਜ਼ ਕਬਜ਼ੇ ਦੇ ਖ਼ਿਲਾਫ਼ ਪਾਕਿਸਾਤਨ ਨਾਲ ਆਪਣੀ ਆਜ਼ਾਦੀ ਲਈ ਸਾਲ 1948 ਤੋਂ ਸੰਘਰਸ਼ ਕਰ ਰਿਹਾ ਹੈ। ਬਲੋਚ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ 11 ਅਗਸਤ, 1947 ਨੂੰ ਮਿਲੀ ਸੀ।