style="text-align: justify;"> ਸਟੇਟ ਬਿਊਰੋ, ਅਹਿਮਦਾਬਾਦ : ਪਾਕਿਸਤਾਨੀ ਮਰੀਨ ਏਜੰਸੀ ਨੇ ਭਾਰਤੀ ਜਲ ਸਰਹੱਦ ਤੋਂ ਅੱਠ ਕਿਸ਼ਤੀਆਂ ਸਮੇਤ 40 ਮਛੇਰਿਆਂ ਨੂੰ ਅਗਵਾ ਕਰ ਲਿਆ ਹੈ। ਮੌਨਸੂਨ ਖ਼ਤਮ ਹੋਣ ਤੋਂ ਬਾਅਦ ਇਹ ਮਛੇਰੇ ਪਹਿਲੀ ਵਾਰ ਅਰਬ ਸਾਗਰ 'ਚ ਮੱਛੀ ਫੜਨ ਗਏ ਸਨ।

ਗੁਜਰਾਤ ਦੇ ਤਟ ਨਾਲ ਲੱਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਜਲ ਸਰਹੱਦ ਤੋਂ ਆਏ ਦਿਨ ਗੁਜਰਾਤ ਦੀਆਂ ਕਿਸ਼ਤੀਆਂ ਤੇ ਮਛੇਰਿਆਂ ਦੇ ਫੜੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਾਕਿਸਤਾਨੀ ਮੈਰੀਟਾਈਮ ਸਕਿਊਰਿਟੀ ਏਜੰਸੀ ਨੇ ਇਸ ਵਾਰ ਭਾਰਤੀ ਜਲ ਸਰਹੱਦ 'ਚ ਆ ਕੇ ਗੁਜਰਾਤ ਦੀਆਂ ਜਿਨ੍ਹਾਂ ਅੱਠ ਕਿਸ਼ਤੀਆਂ ਨੂੰ ਫੜਿਆ ਹੈ, ਉਨ੍ਹਾਂ ਵਿਚੋਂ ਸੱਤ ਪੋਰਬੰਦਰ ਤੇ ਇਕ ਵੇਰਾਵਲ ਦੀ ਹੈ। ਗੁਜਰਾਤ ਕਿਸ਼ਤੀ ਮਾਲਕ ਸੰਘ ਦੇ ਅਹੁਦੇਦਾਰ ਅਸ਼ਵਨੀ ਦੁਧਿਆ ਨੇ ਕਿਹਾ ਕਿ ਕੌਮਾਂਤਰੀ ਜਲ ਸਰਹੱਦ ਤੋਂ ਮਛੇਰਿਆਂ ਨੂੰ ਅਗਵਾ ਕੀਤੇ ਜਾਣਾ ਮੰਦਭਾਗਾ ਹੈ।