ਨਵੀਂ ਦਿੱਲੀ, ਜੇਐੱਨਐੱਨ : ਪਾਕਿਸਤਾਨ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਇੱਥੇ ਬੀਤੇ ਨੌ ਦਿਨਾਂ 'ਚ ਹੀ ਕੋਰੋਨਾ ਦੇ ਦੌਗੁਣੇ ਮਾਮਲੇ ਹੋ ਗਏ ਹਨ। ਇੱਥੇ ਹੁਣ ਤਕ ਇਸ ਦੇ 16817 ਮਾਮਲੇ ਸਾਹਮਣੇ ਆ ਚੁੱਕੇ ਹੈ। ਪਾਕਿਸਤਾਨ ਦਾ ਪੰਜਾਬ ਸੂਬਾ ਜ਼ਿਆਦਾ ਪ੍ਰਭਾਵਿਤ ਹੈ ਤੇ ਇੱਥੇ ਹੁਣ ਤਕ 6340 ਮਾਮਲੇ ਸਾਹਮਣੇ ਆ ਚੁੱਕੇ ਹਨ। ਉਧਰ ਦੂਜੇ ਨੰਬਰ 'ਤੇ ਸ਼ਾਮਲ ਸਿੰਧ ਸੂਬੇ 'ਚ ਹੁਣ ਤਕ 6053 ਮਾਮਲੇ ਸਾਹਮਣੇ ਆ ਚੁੱਕਾ ਹੈ। ਤੀਜੇ ਨੰਬਰ 'ਤੇ ਖੈਬਰ ਪਖਤੂਨਖਵਾ ਹੈ ਜਿੱਥੇ ਹੁਣ ਤਕ 2627 ਮਾਮਲੇ ਆ ਚੁੱਕੇ ਹਨ। ਚੌਥੇ ਨੰਬਰ 'ਤੇ ਬਲੋਚਿਸਤਾਨ ਹੈ ਤੇ ਉੱਥੇ ਇਸ ਦੇ 1049 ਮਾਮਲੇ ਸਾਹਮਣੇ ਆ ਚੁੱਕੇ ਹਨ। ਪੰਜਵੇਂ ਨੰਬਰ 'ਤੇ ਗਿਲਗਿਟ ਬਲਾਟਿਸਤਾਨ 'ਚ 339 ਮਾਮਲੇ ਤੇ ਛੇਵੇਂ ਨੰਬਰ 'ਤੇ ਇਸਲਾਮਾਬਾਦ ਹੈ ਜਿੱਥੇ 343 ਮਾਮਲੇ ਸਾਹਮਣੇ ਆ ਚੁੱਕੇ ਹਨ। ਛੇਵੇਂ ਨੰਬਰ 'ਤੇ ਗੁਲਾਮ ਕਸ਼ਮੀਰ 'ਚ 66 ਮਾਮਲੇ ਹਨ। ਖ਼ੈਬਰ ਪਖਤੂਨਖਵਾ ਦੀ ਗੱਲ ਕਰੀਏ ਤਾਂ 9 ਦਿਨਾਂ 'ਚ ਇੱਥੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 1132 ਤੋਂ ਵੱਧ ਕੇ 2627 ਤਕ ਜਾ ਪੁੱਜੀ ਹੈ। ਇੱਥੇ ਲਗਾਤਾਰ ਮਾਮਲੇ ਵੱਧ ਰਹੇ ਹਨ। ਇਸ ਦੇ ਪਿੱਛੇ ਸਰਕਾਰ ਦੀਅਾਂ ਗਲਤ ਨੀਤੀਆਂ ਕਰਕੇ ਇਸ ਇਲਾਕੇ ਨਾਲ ਸਾਲਾਂ ਤੋਂ ਮਾਡ਼ਾ ਵਿਵਹਾਰ ਹੋ ਰਿਹਾ ਹੈ। ਇਹ ਪੂਰਾ ਇਲਾਕਾ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਹ ਇਲਾਕਾ ਪਾਕਿਸਤਾਨ ਨੂੰ ਚੀਨ ਦੇ ਸ਼ਿਨਜਿਯਾਂਗ ਸੂਬੇ ਨਾਲ ਜੋੜਦਾ ਹੈ। ਪਾਕਿਸਤਾਨ ਲਈ ਇਹ ਇਲਾਕਾ ਕਿਸੇ ਸੋਨੇ ਦੀ ਖਾਨ ਦੀ ਤਰ੍ਹਾਂ ਹੈ ਪਰ ਪਾਕਿਸਤਾਨ ਦੀ ਸਰਕਾਰ ਤੇ ਸੈਨਾ ਖ਼ਿਲਾਫ਼ ਹੋਣ ਵਾਲੇ ਪ੍ਰਦਰਸ਼ਨਾਂ ਕਾਰਨ ਇਸ ਨਾਲ ਸ਼ੁਰੂ ਤੋਂ ਹੀ ਮਾਡ਼ਾ ਵਿਵਹਾਰ ਹੁੰਦਾ ਆਇਆ ਹੈ। ਮੌਜੂਦਾ ਸਮੇਂ 'ਚ ਵੀ ਕੋਰੋਨਾ ਸੰਕਟ ਦੇ ਮੱਦੇਨਜ਼ਰ ਇੱਥੋ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਸਹੂਲਤਾਂ ਨਾ ਦੇ ਬਰਾਬਰ ਹਨ। ਖ਼ੁਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਗੱਲ ਨੂੰ ਮੰਨ ਚੁੱਕੇ ਹਨ ਇੱਥੇ ਸਿਹਤ ਸੇਵਾਵਾਂ ਦੀ ਕਮੀ ਹੈ।

1. ਚੀਨ 'ਚ ਜਦੋਂ ਕੋਰੋਨਾ ਦਾ ਕਹਿਰ ਵੱਧ ਰਿਹਾ ਸੀ ਉਸ ਸਮੇਂ ਵੀ ਇਸ ਸੀਮਾ 'ਤੇ ਕੋਈ ਪਾਬੰਦੀ ਨਹੀਂ ਲਾਈ ਗਈ।

2. ਪਾਕਿਸਤਾਨ ਦੀ ਸਰਕਾਰ ਤੇ ਖੈਬਰ ਪਖਤੂਨਖਵਾਂ ਪ੍ਰਸ਼ਾਸਨ ਇਸ ਗੱਲ ਤੋਂ ਨਜ਼ਰ ਫੇਰੀ ਹੋਈ ਸੀ ਕਿ ਇਸ ਸੀਮਾ ਨਾਲ ਇਹ ਜਾਨਲੇਵਾ ਵਾਇਰਸ ਪਾਕਿਸਤਾਨ 'ਚ ਦਾਖਲ ਹੋ ਸਕਦਾ ਹੈ।

3. ਬੀਤੇ ਦਿਨੀਂ ਚੀਨ ਤੋਂ ਆਉਣ ਵਾਲੇ ਪਾਕਿਸਤਾਨੀ ਨਾਗਰਿਕਾਂ ਨੇ ਇਸ ਸੀਮਾ ਦੀ ਕਾਫ਼ੀ ਵਰਤੋਂ ਕੀਤੀ ਸੀ।

4. ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਮੰਨਿਆ ਸੀ ਕਿ ਇਸ ਇਲਾਕੇ 'ਚ ਸਿਹਤ ਸੇਵਾਵਾਂ ਦੀ ਕਮੀ ਹੈ।

Posted By: Susheel Khanna