ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਵਿਚਾਲੇ ਜੰਮੂ-ਕਸ਼ਮੀਰ ਨੂੰ ਲੈ ਕੇ ਤਣਾਅ ਸਰਹੱਦ 'ਤੇ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਦੇ ਸੁਤੰਤਰਤਾ ਦਿਵਸ 'ਤੇ ਬੁੱਧਵਾਰ ਨੂੰ ਵੀ ਅਟਾਰੀ ਵਾਹਗਾ ਬਾਰਡਰ 'ਤੇ ਦੋਵਾਂ ਦੇਸ਼ਾਂ ਵਿਚਾਲੇ ਮਠਿਆਈ ਤੇ ਮੁਬਾਰਕਬਾਦ ਦਾ ਅਦਾਨ-ਪ੍ਰਦਾਨ ਨਹੀਂ ਹੋਇਆ।


ਇਸ ਤੋਂ ਪਹਿਲਾਂ ਸੋਮਵਾਰ ਨੂੰ ਬਕਰੀਦ ਮੌਕੇ ਵੀ ਕੁਝ ਅਜਿਹਾ ਹੀ ਮਾਹੌਲ ਸੀ। ਦੋਵਾਂ ਦੇਸ਼ਾਂ ਦੇ ਜਵਾਨਾਂ ਵਿਚਾਲੇ ਨਾ ਤਾਂ ਮਠਿਆਈਆਂ ਦਾ ਆਦਾਨ-ਪ੍ਰਦਾਨ ਹੋਇਆ ਤੇ ਨਾ ਹੀ ਮੁਬਾਰਕਬਾਦ ਦਿੱਤੀ ਗਈ। ਇਸ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਤੇ ਪਾਕਿਸਤਾਨੀ ਰੇਂਜਰਸ ਨੇ ਇਕ ਦੂਸਰੇ ਨੂੰ ਮਠਿਆਈ ਖੁਆਉਣਾ ਤਾਂ ਦੂਰ 'ਈਦ-ਮੁਬਾਰਕ' ਤਕ ਨਹੀਂ ਕਿਹਾ।

Posted By: Akash Deep