ਨਵੀਂ ਦਿੱਲੀ, ਏਜੰਸੀ : ਪਾਕਿਸਤਾਨ ਸਰਕਾਰ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਭਾਰਤ 'ਚ ਰੋਕ ਲਗਾ ਦਿੱਤੀ ਗਈ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ 'ਤੇ ਕੀਤਾ ਗਿਆ ਹੈ। ਟਵਿੱਟਰ ਦੇ ਇਸ ਕਦਮ ਨਾਲ ਹੀ ਹੁਣ ਭਾਰਤ 'ਚ ਪਾਕਿ ਸਰਕਾਰ ਦੇ ਇਸ ਅਕਾਊਂਟ @GovtofPakistan ਦਾ ਕੋਈ ਵੀ ਟਵੀਟ ਨਹੀਂ ਦਿਸੇਗਾ। ਜਾਣਕਾਰੀ ਅਨੁਸਾਰ ਇਹ ਕਾਰਵਾਈ ਸੁਰੱਖਿਆ ਕਾਰਨਾਂ ਤੋਂ ਕੀਤੀ ਗਈ ਹੈ। ਇਹ ਕਦਮ ਤਿੰਨ ਹਫ਼ਤੇ ਪਹਿਲਾਂ ਵੀ ਉਠਾਇਆ ਗਿਆ ਸੀ।

ਸਥਾਨਕ ਕਾਨੂੰਨਾਂ ਨੂੰ ਦੇਖ ਕੇ ਲਿਆ ਗਿਆ ਫ਼ੈਸਲਾ

ਟਵਿੱਟਰ ਦੀ ਪਾਲਿਸੀ ਅਨੁਸਾਰ ਇਹ ਕਦਮ ਸਥਾਨਕ ਨਿਯਮ ਅਨੁਸਾਰ ਉਠਾਇਆ ਜਾਂਦਾ ਹੈ। ਇਸ ਦੇ ਜ਼ਰੀਏ ਸੁਰੱਖਿਆ ਤੇ ਸਥਾਨਕ ਕਾਨੂੰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਰਤੋਂਕਾਰ ਦੀ ਬੋਲਣ ਦੀ ਆਜ਼ਾਦੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਤਿੰਨ ਹਫ਼ਤੇ ਪਹਿਲਾਂ ਵੀ ਇਹ ਰੋਕ ਲਗਾਈ ਗਈ ਸੀ।

PFI 'ਤੇ ਵੀ ਹਾਲ ਹੀ 'ਚ ਹੋਈ ਕਾਰਵਾਈ

ਕੇਂਦਰ ਸਰਕਾਰ ਵੱਲੋਂ ਹਾਲ ਹੀ 'ਚ ਪੀਐੱਫਆਈ 'ਤੇ 5 ਸਾਲ ਦਾ ਬੈਨ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਅਕਾਊਂਟ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਉਠਾਇਆ ਸੀ। ਕਾਬਿਲੇਗ਼ੌਰ ਹੈ ਕਿ ਈਡੀ ਤੇ ਐੱਨਆਈਏ ਵੱਲੋਂ ਪਿਛਲੇ ਹਫ਼ਤੇ ਹੀ ਪੀਐੱਫਆਈ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਏਜੰਸੀ ਨੂੰ ਇਨ੍ਹਾਂ ਟਿਕਾਣਿਆਂ ਤੋਂ ਪੀਐੱਫਆਈ ਦੇ ਅੱਤਵਾਦੀ ਸੰਗਠਨ ਅਲਕਾਇਦਾ ਤੇ ਹੋਰ ਸੰਗਠਨਾਂ ਨਾਲ ਜੁੜੇ ਹੋਣ ਦੇ ਸਬੂਤ ਮਿਲੇ ਸਨ।

Posted By: Seema Anand