ਨਵੀਂ ਦਿੱਲੀ (ਏਜੰਸੀਆਂ) : ਕਸ਼ਮੀਰ ਦੇ ਮੁੱਦੇ 'ਤੇ ਦੁਨੀਆ ਭਰ ਵਿਚ ਮੂੰਹ ਦੀ ਖਾਣ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਉਸ ਨੇ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਦੇ ਕਾਰਜਕਾਰੀ ਮੁਖੀ ਜੈਅੰਤ ਖੋਬਰਾਗੜੇ ਨੂੰ ਵੀਜ਼ਾ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੂਤਰਾਂ ਨੇ ਐਤਵਾਰ ਨੂੰ ਉਕਤ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਇਸ ਆਧਾਰ 'ਤੇ ਜੈਅੰਤ ਨੂੰ ਵੀਜ਼ਾ ਦੇਣ ਤੋਂ ਨਾਂਹ ਕੀਤੀ ਕਿ ਹੈ ਕਿ ਅਹੁਦੇ ਦੇ ਹਿਸਾਬ ਨਾਲ ਉਹ ਬਹੁਤ ਜ਼ਿਆਦਾ ਸੀਨੀਅਰ ਅਧਿਕਾਰੀ ਹਨ। ਭਾਰਤ ਨੇ ਜੂਨ ਮਹੀਨੇ ਵਿਚ ਹੀ ਪਾਕਿ ਨੂੰ ਖੋਬਰਾਗੜੇ ਨੂੰ ਉਪ ਹਾਈ ਕਮਿਸ਼ਨਰ ਨਿਯੁਕਤ ਕਰਨ ਦੀ ਜਾਣਕਾਰੀ ਦਿੱਤੀ ਸੀ।

Posted By: Jagjit Singh