ਜੇਐੱਨਐੱਨ, ਜੰਮੂ : ਅੰਤਰਰਾਸ਼ਟਰੀ ਸਰਹੱਦ ਤੋਂ ਲੈ ਕੇ ਕੰਟਰੋਲ ਰੇਖਾ ਤਕ ਪਾਕਿ ਰੇਂਜਰਸ ਤੇ ਫ਼ੌਜ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਲਈ ਗੋਲਾਬਾਰੀ ਕਰ ਕੇ ਹਾਲਾਤ ਵਿਗਾੜਨ ਵਿਚ ਲੱਗੀਆਂ ਹਨ। ਐਤਵਾਰ ਨੂੰ ਕਸਮੀਰ ਦੇ ਬਾਰਾਮੂਲਾ ਦੇ ਉਰੀ 'ਚ ਕੰਟਰੋਲ ਲਾਈਨ (ਐੱਲਓਸੀ) 'ਤੇ ਪਾਕਿ ਫ਼ੌਜ ਦੀ ਗੋਲਾਬਾਰੀ ਦਾ ਜਵਾਬ ਦਿੰਦੇ ਹੋਏ ਭਾਰਤੀ ਫ਼ੌਜ ਨੇ ਪਾਕਿਸਤਾਨ ਦੀਆਂ ਤਿੰਨ ਚੌਕੀਆਂ ਨੂੰ ਤਬਾਹ ਕਰ ਦਿੱਤਾ। ਇਸ ਵਿਚ ਕੁਝ ਪਾਕਿ ਫ਼ੌਜੀਆਂ ਦੇ ਮਾਰੇ ਜਾਣ ਦੀ ਵੀ ਸੂਚਨਾ ਹੈ। ਉੱਥੇ, ਇਸ ਤੋਂ ਪਹਿਲਾਂ ਪਾਕਿਸਤਾਨ ਦੀ ਗੋਲਾਬਾਰੀ ਵਿਚ ਭਾਰਤੀ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।

ਪਾਕਿ ਵੱਲੋਂ ਜੰਮੂ ਦੇ ਹੀਰਾਨਗਰ ਸੈਕਟਰ ਵਿਚ ਵੀ ਗੋਲਾਬਾਰੀ ਕੀਤੀ ਜਾ ਰਹੀ ਹੈ, ਜਿਸਦਾ ਭਾਰਤੀ ਫ਼ੌਜ ਮੂੰਹ ਤੋੜ ਜਵਾਬ ਦੇ ਰਹੀ ਹੈ। ਇਸ ਸਮੇਂ ਕੰਟਰੋਲ ਰੇਖਾ ਕੋਲ ਲਾਂਚਿੰਗ ਪੈਡ 'ਤੇ 500 ਅੱਤਵਾਦੀ ਘੁਸਪੈਠ ਕਰਨ ਲਈ ਤਿਆਰ ਬੈਠੇ ਹਨ।

Posted By: Susheel Khanna