-ਮਾਿਛਲ ਸੈਕਟਰ ਅਤੇ ਸੁੰਦਰਬਨੀ 'ਚ ਕੰਟਰੋਲ ਰੇਖਾ 'ਤੇ ਪਾਕਿ ਦੀ ਨਾਪਾਕਿ ਹਰਕਤ

-ਜਵਾਬੀ ਕਾਰਵਾਈ 'ਚ ਪਾਕਿ ਦੀਆਂ ਦੋ ਪੋਸਟਾਂ ਤਬਾਹ

ਜੇਐੱਨਐੱਨ, ਸ੍ਰੀਨਗਰ : ਪਾਕਿਸਤਾਨ ਨੇ ਵੀਰਵਾਰ ਨੂੰ ਉੱਤਰੀ ਕਸ਼ਮੀਰ 'ਚ ਕੰਟਰੋਲ ਰੇਖਾ (ਐੱਲਓਸੀ) 'ਤੇ ਸਥਿਤ ਮਾਿਛਲ ਸੈਕਟਰ ਅਤੇ ਜੰਮੂ ਖੇਤਰ ਦੇ ਸੁੰਦਰਬਨੀ ਇਲਾਕੇ 'ਚ ਗੋਲ਼ਾਬਾਰੀ ਅਤੇ ਸਨਾਈਪਰ ਸ਼ਾਟ ਦਾਗ਼ੇ। ਇਨ੍ਹਾਂ ਹਮਲਿਆਂ ਵਿਚ ਦੋ ਜਵਾਨ ਸ਼ਹੀਦ ਹੋ ਗਏ। ਮਾਿਛਲ ਵਿਚ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਵਿਚ ਪਾਕਿ ਸਥਿਤ ਕੇਲ ਦੀਆਂ ਦੋ ਨਿਗਰਾਨੀ ਪੋਸਟਾਂ ਤਬਾਹ ਕਰ ਦਿੱਤੀਆਂ ਗਈਆਂ। ਇਸ ਦੇ ਇਲਾਵਾ ਜਾਨੀ ਨੁਕਸਾਨ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਸਰਹੱਦ 'ਤੇ ਹਾਲਾਤ ਆਮ ਵਰਗੇ ਨਾ ਹੋਣ ਕਾਰਨ ਆਸਪਾਸ ਦੇ ਇਲਾਕਿਆਂ ਵਿਚ ਰਹਿਣ ਵਾਲਿਆਂ ਨੂੰ ਸਾਵਧਾਨੀ ਵਰਤਣ ਅਤੇ ਤਾਰਬੰਦੀ ਨਾਲ ਲੱਗਦੀਆਂ ਚਰਾਗਾਹਾਂ ਅਤੇ ਖੇਤਾਂ ਵਿਚ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਉੱਤਰੀ ਕਸ਼ਮੀਰ ਵਿਚ ਪਾਕਿਸਤਾਨੀ ਫ਼ੌਜੀਆਂ ਨੇ ਬੁੱਧਵਾਰ ਨੂੰ ਉੜੀ ਸੈਕਟਰ ਵਿਚ ਕਮਲਕੋਟ ਇਲਾਕੇ 'ਚ ਤਾਰਬੰਦੀ ਦਾ ਮੁਆਇਨਾ ਕਰਨ ਗਏ ਭਾਰਤੀ ਜਵਾਨਾਂ ਨੂੰ ਸਨਾਈਪਰ ਸ਼ਾਟ ਦਾ ਨਿਸ਼ਾਨਾ ਬਣਾਇਆ ਸੀ। ਇਸ ਵਿਚ ਦੋ ਜਵਾਨ ਜ਼ਖ਼ਮੀ ਹੋ ਗਏ ਸਨ। ਕੁਪਵਾੜਾ ਦੇ ਮਾਿਛਲ ਸੈਕਟਰ ਵਿਚ ਪਾਕਿ ਸੈਨਿਕਾਂ ਨੇ ਰਿੰਗਪਾਈਨ, ਤਾਂਤ੫ੇ ਅਤੇ ਖ਼ਾਨ ਬਸਤੀ 'ਤੇ ਗੋਲ਼ਾਬਾਰੀ ਕੀਤੀ। ਇਸ ਗੋਲ਼ਾਬਾਰੀ 'ਚ ਇਕ ਜਵਾਨ ਸ਼ਹੀਦ ਹੋ ਗਿਆ। ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਵਿਚ ਕੰਟਰੋਲ ਰੇਖਾ 'ਤੇ ਸਥਿਤ ਰਾਖੀ ਪੋਸਟ 'ਤੇ ਪਾਕਿ ਫ਼ੌਜੀਆਂ ਨੇ ਸਨਾਈਪਰ ਸ਼ਾਟ ਨਾਲ ਹਮਲਾ ਕੀਤਾ। ਇਸ ਵਿਚ ਸਿਪਾਹੀ ਪਰਸੋਨੋਜੀਤ ਵਿਸ਼ਵਾਸ ਸ਼ਹੀਦ ਹੋ ਗਿਆ। ਪਾਕਿਸਤਾਨੀ ਫ਼ੌਜ ਵੱਲੋਂ ਲਗਾਤਾਰ ਗੋਲ਼ੀਬਾਰੀ ਕਾਰਨ ਪਾਕਿਸਤਾਨ ਨਾਲ ਹੋਣ ਵਾਲੇ ਵਪਾਰ ਨੂੰ ਅਣਮਿਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।