ਨਵੀਂ ਦਿੱਲੀ: P Chidambaram has been arrested by CBI ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀਬੀਆਈ ਨੇ ਬੁੱਧਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ। ਸੀਨੀਅਰ ਵਕੀਲ ਕਪਿਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘਵੀ ਨੇ ਚਿਦੰਬਰਮ ਦਾ ਪੱਖ ਰੱਖਿਆ। ਸੀਬੀਆਈ ਅਦਾਲਤ ਨੇ ਬੇਲ ਦੀ ਅਰਜ਼ੀ ਨਾਮਨਜ਼ੂਰ ਕਰਦੇ ਹੋਏ ਪੀ. ਚਿਦੰਬਰਮ ਨੂੰ ਪੰਜ ਦਿਨ ਦੀ ਸੀਬੀਆਈ ਹਿਰਾਸਤ 'ਚ ਭੇਜ ਦਿੱਤਾ।

Updates

- ਕੋਰਟ ਦੇ ਫੈਸਲੇ ਦੇ ਬਾਅਦ ਚਿਦੰਬਰਮ ਨੂੰ ਸੀਬੀਆਈ ਮੁੱਖ ਦਫਤਰ 'ਚ ਲਿਆਂਦਾ ਜਾਵੇਗਾ

- ਸੀਬੀਆਈ ਕੋਰਟ ਨੇ ਕਿਹਾ, ਮੁਲਜ਼ਮ ਦੀ ਇੱਜ਼ਤ ਖਰਾਬ ਨਾ ਹੋਵੇ।

- ਸੀਬੀਆਈ ਕੋਰਟ ਦਾ ਫੈਸਲਾ, ਪੀ ਚਿਦੰਬਰਮ 26 ਅਗਸਤ ਤਕ ਸੀਬੀਆਈ ਹਿਰਾਸਤ 'ਚ ਰਹਿਣਗੇ। ਰੋਜ਼ਾਨਾ 30 ਮਿੰਟ ਤਕ ਵਕੀਲ ਤੇ ਪਰਿਵਾਰ ਦੇ ਮੈਂਬਰ ਮਿਲ ਸਕਦੇ ਹਨ।


-ਸੀਬੀਆਈ ਕੋਰਟ ਵੱਲੋਂ ਪੀ. ਚਿਦੰਬਰਮ 'ਤੇ ਫੈਸਲਾ ਸੁਰੱਖਿਤ, ਸੀਬੀਆਈ ਨੇ ਮੰਗੀ 5 ਦਿਨਾਂ ਦੀ ਰਿਮਾਂਡ।

CBI Court reserves its order on an application of CBI seeking five day remand of former Finance Minister P Chidambaram in INX media case. pic.twitter.com/MtGuc7p9YB

ਕੋਰਟ 'ਚ ਪੀ ਚਿਦੰਬਰਮ ਨੇ ਕਿਹਾ ਕਿ ਕ੍ਰਿਪਾ ਪ੍ਰਸ਼ਨ ਤੇ ਉੱਤਰ 'ਤੇ ਧਿਆਨ ਦਿਓ। ਕੋਈ ਅਜਿਹਾ ਸਵਾਲ ਨਹੀਂ ਹੈ, ਜਿਸ ਦਾ

ਮੈਂ ਜਵਾਬ ਨਹੀਂ ਦਿੱਤਾ। ਕ੍ਰਿਪਾ ਟ੍ਰਾਂਸਕ੍ਰਿਪਟ ਪੜ੍ਹੋ। ਉਨ੍ਹਾਂ ਨੂੰ ਪੁੱਛਿਆ, ਜੇਕਰ ਮੇਰਾ ਵਿਦੇਸ਼ 'ਚ ਬੈਂਕ ਖਾਤਾ ਹੈ, ਤਾਂ ਮੈਂ ਕਿਹਾ ਕਿ ਨਹੀਂ। ਉਨ੍ਹਾਂ ਨੇ ਪੁੱਛਿਆ ਕਿ ਕੀ ਮੇਰੇ ਪੁੱਤਰ ਦਾ ਵਿਦੇਸ਼ 'ਚ ਖਾਤਾ ਹੈ ਤਾਂ ਮੈਂ ਕਿਹਾ ਕਿ ਹਾਂ।


ਸਾਲਿਸਿਟਰ ਜਨਰਲ ਤੁਸ਼ਰ ਮਹਿਤਾ ਨੇ ਸੀਬੀਆਈ ਲਈ ਬਹਿਸ ਕਰਦਿਆਂ ਕਿਹਾ ਕਿ ਸੀਆਰਪੀਸੀ ਦੇ ਤਹਿਤ ਪੁੱਛਗਿੱਛ ਦਾ ਅਧਿਕਾਰ ਮੇਰਾ ਫਰਜ਼ ਹੈ। ਅਸੀਂ ਕੇਵਲ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰਨ ਲਈ ਅਦਾਲਤ ਦੀ ਮਨਜ਼ੂਰੀ ਮੰਗ ਰਹੇ ਹਨ।

kapil sibal : ਪਿਛਲੀ ਰਾਤ ਸੀਬੀਆਈ ਨੇ ਕਿਹਾ ਕਿ ਉਹ ਚਿਦੰਬਰਮ ਨਾਲ ਪੁੱਛਗਿੱਛ ਕਰਨਾ ਚਾਹੁੰਦੀ ਹੈ। ਉਸ ਨੇ ਦੁਪਹਿਰ 12 ਵਜੇ ਤਕ ਪੁਛਗਿੱਛ ਨਹੀਂ ਸ਼ੁਰੂ ਕਰ ਕੀਤੀ ਸੀ। ਸੀਬੀਆਈ ਨੇ ਸਿਰਫ 12 ਸਵਾਜ ਹੀ ਪੁੱਛੇ ਸਨ। ਹੁਣ ਤਕ ਉਨ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਕੀ ਸਵਾਲ ਪੁੱਛੇ ਜਾਣੇ ਚਾਹੀਦੇ ਹਨ। ਜੋ ਸਵਾਲ ਪੁੱਛੇ ਗਏ ਹਨ ਉਨ੍ਹਾਂ ਚਿਦੰਬਰਮ ਨਾਲ ਕੋਈ ਲੈਣ-ਦੇਣ ਨਹੀਂ ਸੀ।

ਤੁਸ਼ਾਰ ਮਹਿਤਾ : ਸੀਬੀਆਈ ਦੇ ਹਵਾਲੇ ਤੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਤੋਂ ਚਿਦੰਬਰਮ ਦੀ ਪੰਜ ਦਿਨਾ ਰਿਮਾਂਡ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੀ ਦਲੀਲ 'ਚ ਕਿਹਾ ਹੈ ਕਿ ਚੁੱਪ ਰਹਿਣਾ ਵਿਅਕਤੀ ਦਾ ਸੰਵਿਧਾਨ ਅਧਿਕਾਰ ਹੈ ਪਰ ਜਾਣਬੁੱਝ ਕੇ ਚੁੱਪ ਰਹਿਣਾ ਗਲਤ ਹੈ। ਹੁਣ ਤਕ ਚਿਦੰਬਰਮ ਚੁੱਪ ਰਹੇ ਹਨ ਤੇ ਸਵਾਲਾਂ ਨੂੰ ਟਾਲਿਆ ਹੈ।

-ਮਮਤਾ ਬੈਨਰਜੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕਦੇ-ਕਦੇ ਪ੍ਰਕਿਰਿਆ ਵੀ ਗ਼ਲਤ ਹੋ ਸਕਦੀ ਹੈ। ਚਿਦੰਬਰਮ ਸੀਨੀਅਰ ਆਗੂ ਹਨ। ਉਹ ਸਾਬਕਾ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਰਹਿ ਚੁੱਕੇ ਹਨ। ਜਿਸ ਤਰ੍ਹਾਂ ਉਨ੍ਹਾਂ ਦੇ ਮਾਮਲੇ ਨੂੰ ਸੰਭਾਲਿਆ ਗਿਆ ਹੈ, ਉਹ ਬੇਹੱਦ ਨਿਰਾਸ਼ਾਜਨਕ ਹੈ। ਇਹ ਬਹੁਤ ਬੁਰਾ ਤੇ ਦੁਖੀ ਕਰਨ ਵਾਲਾ ਹੈ।

-ਕਾਰਤੀ ਚਿਦੰਬਰਮ: ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਪੀਟਰ ਮੁਖਰਜੀ ਤੇ ਇੰਦਰਾਣੀ ਮੁਖਰਜੀ ਨੂੰ ਨਹੀਂ ਮਿਲਿਆ। ਮੈਂ ਇੰਦਰਾਣੀ ਮੁਖਰਜੀ ਨੂੰ ਉਦੋਂ ਦੇਖਿਆ ਸੀ ਜਦੋਂ ਸੀਬੀਆਈ ਨੇ ਪੁੱਛਗਿੱਛ ਦੌਰਾਨ ਉਸ ਦਾ ਸਾਹਮਣਾ ਕਰਵਾਇਆ ਸੀ। ਮੇਰੀ ਕਦੇ ਵੀ ਉਨ੍ਹਾਂ ਦੀ ਕੰਪਨੀ ਨਾਲ ਸਿੱਧੇ ਜਾਂ ਅਸਿੱਧੇ ਤੌਰ 'ਤੇ ਜੁੜੇ ਲੋਕਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।


- ਕਾਂਗਰਸ ਨੇ ਸਵੇਰੇ ਸਾਢੇ 10 ਵਜੇ ਆਪਣੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦਿਨ ਦਿਹਾੜੇ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਦੇਸ਼ ਦੇ ਸਾਬਕਾ ਵਿੱਤ ਮੰਤਰੀ ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਚਿਦੰਬਰਮ ਖ਼ਿਲਾਫ਼ ਕੋਈ ਸਬੂਤ ਨਹੀਂ ਹਨ। ਸਰਕਾਰ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ।

Highlights-

ਕਾਰਤੀ ਦੇ ਸਾਹਮਣੇ ਬਿਠਾ ਕੇ ਹੋ ਸਕਦੀ ਹੈ ਪੁੱਛਗਿੱਛ

ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਸੀਬੀਆਈ ਕਾਰਤੀ ਤੇ ਚਿਦੰਬਰਮ ਨੂੰ ਵੀ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ। ਈਡੀ ਪਹਿਲਾਂ ਵੀ ਅਦਾਲਤ ਨੂੰ ਅਪੀਲ ਕਰ ਚੁੱਕੀ ਹੈ ਕਿ ਪਿਤਾ-ਪੁੱਤਰ ਤੋਂ ਹਿਰਾਸਤ 'ਚ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਏਜੰਸੀ ਨੇ ਇਸ ਲਈ ਉਕਤ ਮਾਮਲਿਆਂ 'ਚ ਗੁੰਝਲਦਾਰ ਲੈਣ-ਦੇਣ ਤੇ ਰਿਸ਼ਵਤ ਦਾ ਹਵਾਲਾ ਦਿੱਤਾ ਸੀ। ਸੂਤਰਾਂ ਨੇ ਦੱਸਿਆ ਕਿ ਈਡੀ ਨੇ ਵੀ ਸਾਬਕਾ ਵਿੱਤ ਮੰਤਰੀ ਖ਼ਿਲਾਫ਼ ਮਨੀ ਲਾਂਡਿੰਗ ਮਾਮਲੇ ਦੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ।

Posted By: Akash Deep